ਅਮਲੋਹ, (ਅਜੇ ਕੁਮਾਰ)
ਨਵੇਂ ਸਾਲ ਦੀ ਆਮਦ ਮੌਕੇ ਨਗਰ ਖੇੜ੍ਹੇ ਦੀ ਖੁਸ਼ੀ ਲਈ ਉਘੇ ਸਮਾਜ ਸੇਵੀ ਅਤੇ ਗਊਸਾਲਾ ਅਤੇ ਗਊ ਸੇਵਾ ਸੰਮਤੀ ਅਮਲੋਹ ਦੇ ਸਰਪਰਸਤ ਪ੍ਰੇਮ ਚੰਦ ਸਰਮਾ, ਬਿਕਰਮ ਸ਼ਰਮਾ, ਗੌਤਮ ਸ਼ਰਮਾ, ਸਕਸ਼ਮ ਸ਼ਰਮਾ ਅਤੇ ਤੇਜਿਸ਼ ਸਰਮਾ ਵਲੋਂ ਅੰਨੀਆਂ ਰੋਡ ਅਮਲੋਹ ਉਪਰ ਮਿੱਠੇ ਚਾਵਲ, ਪਕੌੜ੍ਹੇ ਅਤੇ ਚਾਹ ਆਦਿ ਦਾ ਲੰਗਰ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਰਾਹਗੀਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਭਾਜਪਾ ਆਗੂ ਪੰਮੀ ਜਿੰਦਲ, ਰਕੇਸ ਬੱਬਲੀ, ਆਮ ਆਦਮੀ ਪਾਰਟੀ ਦੇ ਆਗੂ ਮੋਨੀ ਪੰਡਤ, ਕੁਲਦੀਪ ਦੀਪਾ, ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਸ੍ਰੀ ਸੰਗਮੇਸ਼ਵਰ ਗਊਸਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ, ਜਨਰਲ ਸਕੱਤਰ ਮਾਸਟਰ ਰਜੇਸ ਕੁਮਾਰ ਆਦਿ ਹਾਜ਼ਰ ਸਨ। ਸ੍ਰੀ ਸਰਮਾ ਨੇ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਉਪਰ ਚਲਦੇ ਹੋਏ ਮਾਨਵਤਾ ਦੀ ਸੇਵਾ ਲਈ ਅੱਗੇ ਆਉਂਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿਖ ਵਿਚ ਵੀ ਸਮਾਜ ਸੇਵਾ ਦੇ ਅਜਿਹੇ ਕਾਰਜ਼ ਜਾਰੀ ਰਹਿਣਗੇ।
ਫ਼ੋਟੋ ਕੈਪਸਨ: ਪ੍ਰੇਮ ਚੰਦ ਸਰਮਾ ਅਤੇ ਹੋਰ ਲੰਗਰ ਦੌਰਾਨ ਸੇਵਾ ਕਰਦੇ ਹੋਏ।