ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ)
ਬ੍ਰਹੱਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਅਤੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖ ਕੇ ਸੀਟੀਯੂ ਸਟਾਫ਼ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਖੂਨਦਾਨ ਕੈਪ ਲਗਾਇਆ ਗਿਆ ਜਿਸ ਵਿਚ ਡਾ.ਸਤੀਜਾ ਮਿਤਲ ਦੀ ਅਗਵਾਈ ਵਿਚ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਦੀ ਟੀਮ ਨੇ 100 ਦੇ ਕਰੀਬ ਯੂਨਿਟ ਖੂਨ ਇਕਤਰ ਕੀਤਾ। ਸ੍ਰੀ ਦੀਦਾਰ ਸਿੰਘ ਹੰਸਾਲੀ, ਅਸੋਕ ਕੁਮਾਰ ਅਤੇ ਸੰਜੀਵ ਕੁਮਾਰ ਨੇ ਦਸਿਆ ਕਿ ਸੰਗਤ ਦੇ ਸਹਿਯੋਗ ਨਾਲ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆ ਦੀ ਸਰਪਰਸਤੀ ਹੇਠ ਇਹ ਕੈਪ ਲਗਾਇਆ ਗਿਆ। ਇਸ ਮੌਕੇ ਟਰੱਸਟੀ ਰਜਿੰਦਰ ਗਰੇਵਾਲ, ਸਾਧੂ ਰਾਮ ਭੱਟਮਾਜਰਾ, ਮਾਸਟਰ ਤਰਲੋਚਨ ਸਿੰਘ, ਪਿਆਰਾ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਰੰਧਾਵਾ ਅਤੇ ਹਰਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਖੂਨਦਾਨ ਕੈਪ ਦਾ ਜਾਇਜ਼ਾ ਲੈਦੇ ਹੋਏ ਟਰੱਸਟ ਦੇ ਮੈਬਰ।