ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਵੱਲੋਂ ਕੰਬਲ ਵੰਡਣ ਤੋਂ ਬਾਅਦ ਮੁਫਤ ਮੈਡੀਕਲ ਕੈਂਪ ਦਾ ਐਲਾਨ

ਫਤਹਿਗੜ੍ਹ ਸਾਹਿਬ, (ਅਜੇ ਕੁਮਾਰ)

ਵਿਸ਼ਵ ਜਾਗ੍ਰਿਤੀ ਮਿਸ਼ਨ, ਸਰਹਿੰਦ, ਗਰੀਬਾਂ ਅਤੇ ਲੋੜਵੰਦਾਂ ਨੂੰ ਕੰਬਲ ਵੰਡਣ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਕੜਕਦੀ ਠੰਡ ਤੋਂ ਬਚਾਅ ਲਈ ਕੰਬਲ ਤਕਸੀਮ ਕੀਤੇ ਗਏ। ਇਹ ਉਪਰਾਲਾ ਹਰ ਸਾਲ ਮਿਸ਼ਨ ਦੇ ਸਮਰਪਿਤ ਮੈਂਬਰਾਂ ਦੁਆਰਾ ਕੀਤਾ ਜਾਂਦਾ ਹੈ ਜਿਸ ਦੌਰਾਨ ਜੋ ਫੁੱਟਪਾਥਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਲੋਕ ਸੁੱਤੇ ਹੁੰਦੇ ਹਨ ਉਨ੍ਹਾਂ ਨੂੰ ਦੇਰ ਰਾਤ ਤੱਕ ਕੰਬਲ ਵੰਡੇ ਜਾਦੇ ਹਨ। ਵਿਸ਼ਵ ਜਾਗ੍ਰਿਤੀ ਮਿਸ਼ਨ, ਸਰਹਿੰਦ ਦੇ ਪ੍ਰਧਾਨ ਅਸ਼ਵਨਂੀ ਗਰਗ ਅਤੇ ਸਕੱਤਰ ਡਾ: ਹਿਤੇਂਦਰ ਸੂਰੀ ਨੇ ਲੋੜਵੰਦਾਂ ਦੀ ਮਦਦ ਲਈ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਂਣ ਦੀ ਅਪੀਲ ਕੀਤੀ। ਉਨ੍ਹਾਂ ਸਹਿਯੋਗ ਦੇਣ ਵਾਲੇ ਮੈਂਬਰਾਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ। ਇਸੇ ਦੌਰਾਨ ਵਿਸ਼ਵ ਜਾਗ੍ਰਿਤੀ ਮਿਸ਼ਨ ਵੱਲੋਂ 9 ਫਰਵਰੀ ਨੂੰ ਗੁਰੂ ਕ੍ਰਿਪਾ ਸੇਵਾ ਸੰਸਥਾ ਸਰਹਿੰਦ ਵਿਖੇ ਮੁਫਤ ਮੈਡੀਕਲ ਜਾਂਚ ਅਤੇ ਸਰਜੀਕਲ ਕੈਂਪ ਲਗਾਉਣ ਦਾ ਵੀ ਐਲਾਨ ਕੀਤਾ। ਇਹ ਕੈਂਪ ਬਵਾਸੀਰ ਅਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਲੋੜਵੰਦਾਂ ਨੂੰ ਬਨਾਵਟੀ ਅੰਗ ਵੀ ਦਿਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਇਸ ਕੈਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

 

ਫੋਟੋ ਕੈਪਸ਼ਨ: ਮਿਸਨ ਦੇ ਅਹੁੱਦੇਦਾਰ ਸੜ੍ਹਕਾਂ ਕਿਨਾਰੇ ਪਏ ਲੋਕਾਂ ਨੂੰ ਕੰਬਲ ਦਿੰਦੇ ਹੋਏ।

Leave a Comment