ਮਜਦੂਰ ਨੇ ਕੀਮਤੀ ਕਾਗਜ਼ਾਤ ਅਤੇ ਨਕਦੀ ਵਾਲਾ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਦਿਤੀ ਮਿਸਾਲ

ਅਮਲੋਹ, (ਅਜੇ ਕੁਮਾਰ)

ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਸੁਨਾਮ ਦੇ ਪਿੰਡ ਚੱਠਾ ਨਨਹੇਲਾ ਦੇ ਵਸਨੀਕ ਦੇ ਕ੍ਰਿਸ਼ਨ ਸਿੰਘ ਪੁਤਰ ਨਰੰਜਨ ਸਿੰਘ ਦਾ ਜਰੂਰੀ ਕਾਗਜਾਤ ਜਿਨ੍ਹਾਂ ਵਿਚ ਪੈਨ ਕਾਰਡ, ਏਟੀਐਮ, ਡਰਾਇਵਿੰਗ ਲਾਇੰਸਸ, ਅਧਾਰ ਕਾਰਡ ਆਦਿ ਤੋਂ ਇਲਾਵਾ 11,710 ਰੁਪਏ ਦੀ ਨਕਦੀ ਵੀ ਸਾਮਲ ਸੀ ਅਮਲੋਹ ਨਾਭਾ ਬੱਸ ਸਟੈਡ ਨਜਦੀਕ ਅਚਾਨਕ ਇਥੋ ਲੰਘਦੇ ਸਮੇਂ ਗੁੰਮ ਹੋ ਗਿਆ ਸੀ ਜੋਂ ਅਮਲੋਹ ਤਹਿਸੀਲ ਦੇ ਪਿੰਡ ਅਲੀਪੁਰ ਸੰਦਲ ਦੇ ਵਸਨੀਕ ਸੁਖਵੀਰ ਸਿੰਘ ਲੱਖਾ ਪੁਤਰ ਪਾਲ ਸਿੰਘ ਜੋਂ ਸੰਤ ਨਿਰੰਕਾਰੀ ਬਰਾਚ ਅਮਲੋਹ ਦਾ ਮੈਬਰ ਹੈ ਦੇ ਹੱਥ ਲਗ ਗਿਆ ਜਿਸ ਨੇ ਇਸ ਸਬੰਧੀ ਅਮਲੋਹ ਮਿਸਨ ਦੇ ਇੰਚਾਰਜ਼ ਰਿਟ. ਨਾਇਬ ਤਹਿਸੀਲਦਾਰ ਜਸਪਾਲ ਸਿੰਘ ਦੇ ਧਿਆਨ ਵਿਚ ਲਿਆਦਾ ਜਿਨ੍ਹਾਂ ਉਸ ਦੇ ਕਾਗਜਾਂ ਦੇ ਅਧਾਰ ‘ਤੇ ਉਸ ਨੂੰ ਫ਼ੋਨ ਕਰਕੇ ਸੂਚਨਾ ਦਿਤੀ ਅਤੇ ਅੱਜ ਇਹ ਸਮਾਨ ਅਤੇ ਰਾਸ਼ੀ ਵਾਪਸ ਕੀਤੀ। ਸ੍ਰੀ ਕ੍ਰਿਸ਼ਨ ਸਿੰਘ ਨੇ ਧੰਨਵਾਦ ਕਰਦੇ ਹੋਏ ਉਸ ਨੂੰ 1 ਹਜ਼ਾਰ ਰੁਪਏ ਦੀ ਰਾਸੀ ਇਨਾਮ ਵਜੋਂ ਵੀ ਦਿਤੀ। ਉਸ ਨੇ ਦਸਿਆ ਕਿ ਉਹ ਟੈਪੂ ਚਲਾਉਂਦਾ ਹੈ ਅਤੇ ਸੁਨਾਮ ਤੋਂ ਖੰਨਾ ਪਸੂ ਮੰਡੀ ਵਿਚ ਜਾ ਰਿਹਾ ਸੀ ਜਿਸ ਦੌਰਾਨ ਉਹ ਨਾਭਾ ਚੌਕ ਅਮਲੋਹ ਉਪਰ ਚਾਹ ਪੀਣ ਲਈ ਰੁਕ ਗਿਆ ਜਿਥੇ ਉਸ ਦਾ ਪਰਸ ਡਿਗ ਪਿਆ। ਇਥੇ ਇਹ ਵਰਨਣਯੋਗ ਹੈ ਕਿ ਸੁਖਵੀਰ ਸਿੰਘ ਲੱਖਾ ਮਜਦੂਰੀ ਦਾ ਕੰਮ ਕਰਦਾ ਹੈ। ਸਹਿਰ ਅਤੇ ਇਲਾਕੇ ਵਿਚ ਇਸ ਇਮਾਨਦਾਰੀ ਦੀ ਮਿਸਾਲ ਦੀ ਸਲਾਘਾ ਕੀਤੀ ਜਾ ਰਹੀ ਹੈ।

ਫ਼ੋਟੋ ਕੈਪਸਨ: ਸੁਖਵੀਰ ਸਿੰਘ ਲੱਖਾ ਲੱਭਿਆ ਪਰਸ ਕ੍ਰਿਸ਼ਨ ਸਿੰਘ ਦੇ ਹਵਾਲੇ ਕਰਦਾ ਹੋਇਆ, ਨਾਲ ਹਨ ਜਸਪਾਲ ਸਿੰਘ ਅਤੇ ਹੋਰ।

Leave a Comment