ਅਮਲੋਹ, (ਅਜੇ ਕੁਮਾਰ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖ ਕੇ ਮੰਡੀ ਗੋਬਿੰਦਗੜ੍ਹ ਰੋਡ ‘ਤੇ ਦੁਕਾਨਦਾਰਾਂ ਵੱਲੋਂ ਚਾਹ ਅਤੇ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਮਿੰਟੂ ਬੈਨੀਪਾਲ, ਸਨੀ ਅਮਲੋਹ, ਗੁਰੀ ਅਮਲੋਹ, ਜੱਸੀ ਗੋਸ਼ਲ, ਕਮਲ, ਜੀਤੀ ਔਲਖ, ਜਗਦੀਸ ਅਮਲੋਹ ਅਤੇ ਗੁਰਸੇਵਕ ਆਦਿ ਨੇ ਲੰਗਰ ਦੌਰਾਨ ਸੇਵਾ ਕੀਤੀ ਅਤੇ ਵੱਡੀ ਗਿਣਤੀ ਵਿਚ ਰਾਹਗੀਰਾਂ ਨੇ ਇਸ ਦਾ ਅਨੰਦ ਮਾਣਿਆ।
ਫੋਟੋ ਕੈਪਸ਼ਨ: ਲੰਗਰ ਦੌਰਾਨ ਸੇਵਾ ਕਰਦੇ ਹੋਏ ਦੁਕਾਨਦਾਰ।