ਗਊ ਸੇਵਾ ਸੰਮਤੀ ਅਮਲੋਹ ਨੇ ਗਊਸ਼ਾਲਾ ‘ਚ ਮਨਾਇਆ ਮੱਸਿਆ ਦਾ ਤਿਉਂਹਾਰ
ਅਮਲੋਹ, 14 ਜਨਵਰੀ(ਅਜੇ ਕੁਮਾਰ): ਗਊ ਸੇਵਾ ਸੰਮਤੀ ਅਮਲੋਹ ਵਲੋਂ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ‘ਚ ਮੱਸਿਆ ਦੇ ਮੌਕੇ ‘ਤੇ ਇਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਜਿਸ ਵਿਚ ਥਾਣਾ ਅਮਲੋਹ ਦੇ ਨਵ-ਨਿਯੁਕਤ ਮੁੱਖੀ ਇੰਸ. ਪਵਨ ਕੁਮਾਰ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ ਜਦੋ ਕਿ ਹੈਪੀ ਬੈਲਜ਼ ਸਮਾਰਟ ਸਕੂਲ ਅਮਲੋਹ ਦੇ ਪ੍ਰਧਾਨ ਸੰਦੀਪ ਧੀਰ ਹੈਪੀ, ਪ੍ਰਿੰਸੀਪਲ ਹਨੀ ਧੀਰ ਅਤੇ ਸ੍ਰੀਮਤੀ ਮਹਿੰਦਰ ਰਾਣੀ ਨੇ ਪੂਜਾ ਦੀ ਰਸਮ ਅਦਾ ਕੀਤੀ। ਇਸ ਮੌਕੇ ਭੁੱਗਾ, ਬਰੈਡ ਪਕੌੜਾ, ਗੱਜਕ ਅਤੇ ਫ਼ਲਾਂ ਦਾ ਲੰਗਰ ਵੀ ਲਗਾਇਆ ਗਿਆ। ਥਾਣਾ ਮੁੱਖੀ ਪਵਨ ਕੁਮਾਰ ਨੇ ਕਿਹਾ ਕਿ ਸਾਨੂੰ ਧਾਰਮਿਕ ਕਾਰਜ਼ਾਂ ਵਿਚ ਵੱਧ ਚੜ੍ਹ ਕੇ ਹਿਸਾ ਲੈਣਾ ਚਾਹੀਦਾ ਹੈ ਕਿਉਂਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਮਾਨਵਤਾ ਦੀ ਸੇਵਾ ਦਾ ਮਾਰਗ ਦਿਖਾਇਆ ਹੈ, ਇਸ ਨਾਲ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ। ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸਰਪਰਸਤ ਪ੍ਰੇਮ ਚੰਦ ਸ਼ਰਮਾ, ਜਨਰਲ ਸਕੱਤਰ ਰਜੇਸ਼ ਕੁਮਾਰ ਅਤੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸਿਵ ਕੁਮਾਰ ਗਰਗ ਨੇ ਸ੍ਰੀ ਪਵਨ ਕੁਮਾਰ ਦਾ ਸਨਮਾਨ ਵੀ ਕੀਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿਤਾ। ਉਨ੍ਹਾਂ ਦਸਿਆ ਕਿ ਸੰਮਤੀ ਵਲੋਂ ਹਰ ਮਹੀਨੇ ਦੀ ਮੱਸਿਆ ਅਤੇ ਪੂਰਨਮਾਸ਼ੀ ਨੂੰ ਗਊ ਪੂਜਾ ਕਰਵਾਈ ਜਾਦੀ ਹੈ। ਉਨ੍ਹਾਂ ਇਲਾਕਾ ਨਿਵਾਸੀਆ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ। ਇਸ ਮੌਕੇ ਸ੍ਰੀ ਰਾਮ ਮੰਦਰ ਟਰੱਸਟ ਦੇ ਰਾਜਪਾਲ ਗਰਗ, ਐਡਵੋਕੇਟ ਮੋਹਿਤ ਪੁਰੀ, ਪਾਵਰਕਾਮ ਦੇ ਐਸਡੀਓ ਸੰਜੀਵ ਧੀਰ, ਭਾਰਤ ਵਿਕਾਸ ਪ੍ਰੀਸ਼ਦ ਦੇ ਜਨਰਲ ਸਕੱਤਰ ਚਰਨਜੀਤ ਅਬਰੋਲ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਮੈਨੇਜਰ ਸੁਰਿੰਦਰ ਤੱਗੜ, ਡਾ.ਮਨਜੀਤ ਸਿੰਘ ਮਨੀ, ਸੰਦੀਪ ਸਿੰਘ ਸ਼ਨੀ, ਪੰਡਤ ਰਵੀ ਸ਼ਰਮਾ, ਮਨਦੀਪ ਸ਼ਰਮਾ, ਕੇਸਵ ਧੀਰ, ਅਨਿਰੁੱਧ ਸ਼ਰਮਾ, ਰੀਤ ਧੀਰ, ਈਸ਼ਾ ਧੀਰ, ਸਲੋਨੀ ਭਾਗੀ, ਕਸ਼ਿਸ ਧੀਰ, ਚਮਨ ਲਾਲ ਜਿੰਦਲ, ਨਾਹਰ ਸਿੰਘ, ਗੁਲਜ਼ਾਰ ਸਿੰਘ, ਸਵਰਨਜੀਤ ਸਿੰਘ, ਮੰਜੂ ਮਹਿਕ, ਮਨਦੀਪ ਗੌਤਮ, ਅਸ਼ੋਕ ਧੱਮੀ, ਸਮਾਜ ਸੇਵੀ ਜਤਿੰਦਰ ਬਨਸਾਲ, ਮਾਸਟਰ ਤਾਰਾ ਚੰਦ, ਅਨਿਲ ਲੁਟਾਵਾ, ਹੈਪੀ ਲੁਟਾਵਾ ਅਤੇ ਮਾਸਟਰ ਗੁਰਮੇਲ ਸਿੰਘ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਥਾਣਾ ਅਮਲੋਹ ਦੇ ਮੁੱਖੀ ਇੰਸ. ਪਵਨ ਕੁਮਾਰ ਦਾ ਸਨਮਾਨ ਕਰਦੇ ਹੋਏ ਪਤਵੰਤੇ।
ਫ਼ੋਟੋ ਕੈਪਸਨ: ਪੂਰਨਮਾਸ਼ੀ ਮੌਕੇ ਪੂਜਾ ਵਿਚ ਸ਼ਾਮਲ ਇੰਸ. ਪਵਨ ਕੁਮਾਰ ਅਤੇ ਹੋਰ।