ਅਮਲੋਹ, (ਅਜੇ ਕੁਮਾਰ): ਲੋਹੜੀ ਦਾ ਤਿਉਹਾਰ ਲਾਲਾ ਫੂਲ ਚੰਦ ਬਾਂਸਲ ਸਰਵਹਿਤਕਾਰੀ ਵਿਦਿਆ ਮੰਦਰ ਪਬਲਿਕ ਸਕੂਲ, ਅਮਲੋਹ ਵਿੱਚ ਖੁਸ਼ੀਆਂ ਅਤੇ ਪਰੰਪਰਾਵਾਂ ਨਾਲ ਮੁੱਖ ਸਰਪ੍ਰਸਤ ਪ੍ਰਦੀਪ ਬਾਂਸਲ ਦੇ ਮਾਰਗ ਦਰਸ਼ਨ ਹੇਠ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸਮਾਂ ਰੋਸਨ ਨਾਲ ਹੋਈ। ਵਿਦਿਆਰਥੀਆਂ ਨੇ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਨ੍ਹਾਂ ਵਿੱਚ ਨਾਚ ਅਤੇ ਗੀਤਾਂ ਨੇ ਸਰੋਤਿਆਂ ਦਾ ਮਨ ਮੋਹ ਲਿਆ। ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਅਤੇ ਚੇਅਰਮੈਨ ਰਾਜਪਾਲ ਗਰਗ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣਾਂ ਵਿੱਚ ਲੋਹੜੀ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸਮਝਣ ਅਤੇ ਬਚਾਉਣ ਦਾ ਸੱਦਾ ਦਿਤਾ। ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰ ਅਸ਼ੋਕ ਮਿੱਤਲ, ਸ਼ਿਵ ਕੁਮਾਰ ਗਰਗ, ਰਾਜਨ ਮਿੱਤਲ, ਵਨੀਤ ਗਰਗ ਅਤੇ ਦੀਪਿਕਾ ਗਰਗ ਨੇ ਵੀ ਇਸ ਮੌਕੇ ਸਿਰਕਤ ਕੀਤੀ। ਪ੍ਰਬੰਧਨ ਕਮੇਟੀ ਨੇ ਵਿਦਿਆਰਥੀਆਂ ਵਿੱਚ ਲੋਹੜੀ ਦੇ ਪਰੰਪਰਾਗਤ ਪਕਵਾਨ ਵੰਡੇ। ਪ੍ਰਿੰਸੀਪਲ ਭਾਵਨਾ ਰਾਣੀ ਅਤੇ ਵਾਈਸ ਪ੍ਰਿੰਸੀਪਲ ਆਂਚਲ ਰਾਣੀ ਨੇ ਲੋਹੜੀ ਦੇ ਤਿਉਂਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਅਧਿਆਪਕ ਨੇਹਾ ਰਾਣੀ, ਮੀਨਾ ਰਾਣੀ ਅਤੇ ਦੇਵਿੰਦਰ ਕੌਰ ਆਦਿ ਹਾਜ਼ਰ ਸਨ। ਅਖੀਰ ਵਿਚ ਸ਼੍ਰੀ ਕਰਨ ਸਿੰਘ ਨੇ ਧੰਨਵਾਦ ਕੀਤਾ।
ਫੋਟੋ ਕੈਪਸ਼ਨ: ਸਕੂਲ ਪ੍ਰਬੰਧਕ ਕਮੇਟੀ, ਅਧਿਆਪਕ ਅਤੇ ਵਿਦਿਆਰਥੀ ਲੋਹੜੀ ਮਨਾਉਂਦੇ ਹੋਏ।