ਸੜਕ ਸੁਰੱਖਿਆ ਮਹੀਨੇ ਦੌਰਾਨ ਕੀਤੀਆਂ ਜਾ ਰਹੀਆਂ ਹਨ ਜਾਗਰੂਕਤਾ ਗਤੀਵਿਧੀਆਂ
ਸ੍ਰੀ ਮੁਕਤਸਰ ਸਾਹਿਬ (ਅਵਤਾਰ ਮਰਾੜ੍) ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਰਜੇਸ਼ ਤ੍ਰਿਪਾਠੀ ਆਈ.ਏ.ਐਸ ਅਤੇ ਮਾਨਯੋਗ ਐਸ.ਐਸ.ਪੀ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਜੀ ਤੇ ਦਿਸ਼ਾ ਨਿਰਦੇਸ਼ ਤੇ ਮੁਕਤੀਸਰ ਵੈਲਫੇਅਰ ਕਲੱਬ ਰਜਿਸਟਰਡ ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਪੰਜਾਬ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਬੀਤੇ ਦਿਨ 100 ਤੋਂ ਵੱਧ ਬੇਸਹਾਰਾ ਪਸ਼ੂਆਂ ਦੇ ਗਲਾ ਵਿੱਚ ਰੇਡੀਅਮ ਬੈਲਟਾਂ ਪਾਈਆਂ ਗਈਆਂ ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਏ ਜਸਪ੍ਰੀਤ ਸਿੰਘ ਛਾਬੜਾ ਪ੍ਰਧਾਨ ਮੁਕਤੀਸਰ ਵੈਲਫੇਅਰ ਕਲੱਬ ਅਤੇ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਗੁਰਜੰਟ ਸਿੰਘ ਜਟਾਣਾ ਨੇ ਕਿਹਾ ਕਿ ਰਾਤ ਸਮੇਂ ਹਾਈਵੇ ਉੱਪਰ ਬੇਸਹਾਰਾ ਪਸ਼ੂਆ ਨਾਲ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਕਿ ਇਹਨਾਂ ਪਸ਼ੂਆਂ ਦੇ ਗਲਾਂ ਦੇ ਵਿੱਚ ਰੇਡੀਅਮ ਬੈਲਟਾਂ ਪਾਈਆਂ ਜਾਣ ਤਾਂ ਜੋ ਇਹਨਾਂ ਨਾਲ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਰੇਡੀਅਮ ਬੈਲਟਾਂ ਦੀ ਚਮਕ ਨਾਲ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੜਕ ਤੇ ਕੋਈ ਜਾਨਵਰ ਜਾ ਰਿਹਾ ਹੈ ਅਤੇ ਵਾਹਨ ਚਾਲਕ ਆਪਣੇ ਵਾਹਨ ਦੀ ਰਫਤਾਰ ਨੂੰ ਘੱਟ ਕਰ ਦਿੰਦਾ ਹੈ ਜਿਸ ਕਾਰਨ ਹੋਣ ਵਾਲਾ ਹਾਦਸਾ ਰੁਕ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਅਸੀਂ ਹਜ਼ਾਰਾਂ ਪਸ਼ੂਆਂ ਦੇ ਗਲਾ ਵਿੱਚ ਰੇਡੀਅਮ ਬੈਲਟਾਂ ਪਾ ਚੁੱਕੇ ਆਂ ਤੇ ਕਈ ਹਾਦਸਿਆਂ ਨੂੰ ਰੋਕ ਚੁੱਕੇ ਹਾਂ ਉਨਾਂ ਨੇ ਕਿਹਾ ਕਿ ਜਦੋਂ ਲੋਕ ਸਰਦੀ ਦੌਰਾਨ ਘਰਾਂ ਵਿੱਚ ਸੋ ਰਹੇ ਹੁੰਦੇ ਹਨ ਤਾਂ ਮੁਕਤੀਸਰ ਵੈਲਫੇਅਰ ਕਲੱਬ ਦੀ ਟੀਮ ਸੜਕਾਂ ਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੁੰਦੀ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਨਾਂ ਨੂੰ ਬਚਾਇਆ ਜਾ ਸਕੇ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਹਰੇਕ ਵਿਅਕਤੀ ਦੀ ਜਾਨ ਕੀਮਤੀ ਹੈ ਥੋੜੀ ਜਿਹੀ ਅਣਗੈਲੀ ਕਰਕੇ ਹਾਦਸਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਜੇਕਰ ਹਰੇਕ ਵਿਅਕਤੀ ਸਮਝਦਾਰੀ ਨਾਲ ਸੜਕ ਉੱਪਰ ਵਾਹਨ ਚਲਾਏ ਤਾਂ ਹਾਦਸੇ ਤੋਂ ਬਚਿਆ ਜਾ ਸਕਦਾ ਹੈ ਇਸ ਮੌਕੇ ਤੇ ਵੈਟਰਨਰੀ ਡਾਕਟਰ ਸਾਗਰ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨਾਂ ਨੇ ਇਸ ਉਪਰਾਲੇ ਵਿੱਚ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਇਸ ਤੋਂ ਇਲਾਵਾ ਐਮ.ਸੀ ਕੁਲਵਿੰਦਰ ਸਿੰਘ ਸ਼ੌਂਕੀ ਵਿਜੇ ਬਜਾਜ ਨਰੇਸ਼ ਕੁਮਾਰ ਕ੍ਰਾਂਤੀ ਸ਼ਿਵਮ ਦੁਬਲ ਹੈਰੀ ਵਰਮਾ ਨਵਦੀਪ ਸਿੰਘ ਪਰਮਵੀਰ ਸਿੰਘ ਤੋ ਇਲਾਵਾ ਹੋਰ ਮੈਂਬਰ ਹਾਜ਼ਰ ਸਨ।
ਸੜਕੀ ਹਾਦਸਿਆਂ ਨੂੰ ਰੋਕਣ ਲਈ ਬੇਸਹਾਰਾ ਪਸ਼ੂਆਂ ਦੇ ਗਲਾਂ ਵਿੱਚ ਪਾਈਆਂ ਜਾਣ ਵਾਲੀਆਂ ਰੇਡੀਅਮ ਬੈਲਟਾ ਦਿਖਾਉਂਦੇ ਹੋਏ ਮੁਕਤੀਸਰ ਵੈਲਫੇਅਰ ਕਲੱਬ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ।