ਨਗਰ ਕੌਂਸਲ ਵਲੋਂ ਪਲਾਸਟਿਕ ਦੀ ਵਰਤੋ ਖਿਲਾਫ਼ ਮੁਹਿੰਮ ਚਲਾਈ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਨਗਰ ਕੌਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਦੇ ਵੀਆਈਪੀ ਰੋਡ ‘ਤੇ ਪਲਾਸਟਿਕ ਪੀਕਿੰਗ ਡਰਾਇਵ ਕਰਵਾਈ ਗਈ ਅਤੇ ਐਮਆਰਐੱਫ ਸ਼ੈੱਡ ਉੱਪਰ ਖਾਦ ਦੀ ਛਨਾਈ ਕਾਰਵਾਈ ਗਈ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਲਿਫਾਫੇ, ਥਰਮੋਕੋਲ, ਡਿਸਪੋਜਲ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖੀ ਜਾ ਸਕੇ। ਇਸ ਮੌਕੇ ਸੈਨਟਰੀ ਇੰਸਪੈਕਟਰ ਮਨੋਜ ਕੁਮਾਰ, ਕਲਰਕ ਹੰਸ ਰਾਜ, ਸੀਐਫ ਹਰਪ੍ਰੀਤ ਕੌਰ, ਗੋਲਡੀ ਅਤੇ ਸਫਾਈ ਸੁਪਰਵਾਈਜ਼ਰ ਮਨੀਸ਼ ਕੁਮਾਰ ਆਦਿ ਹਾਜ਼ਰ ਸਨ।

*ਫੋਟੋ ਕੈਪਸ਼ਨ: ਕੌਂਸਲ ਦੇ ਮੁਲਾਜਮ ਲੋਕਾਂ ਨੂੰ ਪਲਾਸਟਿਕ ਦੀ ਵਰਤੋ ਨਾ ਕਰਨ ਬਾਰੇ ਜਾਗਰੂਕ ਕਰਦੇ ਹੋਏ।*

Leave a Comment