ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ): ਸਿਵਲ ਸਰਜਨ ਡਾ.ਦਵਿੰਦਰਜੀਤ ਕੋਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਨੰਦਪੁਰ ਕਲੋੜ ਡਾ. ਨਵਦੀਪ ਕੋਰ ਵੱਲੋ ਆਯੂਸ਼ਮਾਨ ਅਰੋਗਿਆ ਕੇਂਦਰਾ ਨੰਦਪੁਰ ਅਤੇ ਨੋਗਾਵਾਂ ਦਾ ਅਚਨਚੇਤ ਦੋਰਾ ਕਰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਉੱਚੇ ਅਤੇ ਤਸੱਲੀਬਖਸ਼ ਮਿਆਰ ਨੂੰ ਬਣਾਈ ਰੱਖਣ ਲਈ ਸਿਹਤ ਵਿਭਾਗ ਹਮੇਸ਼ਾ ਤੱਤਪਰ ਹੈ। ਇਸ ਲਈ ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਪ੍ਰਤੀ ਜਾਣਨ ਲਈ ਆਯੂਸ਼ਮਾਨ ਅਰੋਗਿਆ ਕੇਂਦਰਾ ਨੰਦਪੁਰ ਅਤੇ ਨੋਗਾਵਾਂ ਦਾ ਦੌਰਾ ਕੀਤਾ ਗਿਆ। ਇਸ ਮੋਕੇ ਹਾਈਪਰਟੈਂਸ਼ਨ ਅਤੇ ਸ਼ੂਗਰ ਤੇ ਹੋਰ ਮਰੀਜ਼ਾਂ ਦੀ ਫੌਲੋਅੱਪ ਸੰਬਧੀ ਰਜਿਸਟਰ, ਗਰਭਵਤੀ ਔਰਤਾਂ ਦਾ ਰਜਿਸਟਰ, ਹਾਈ ਰਿਸਕ ਕੇਸਾਂ ਦਾ ਰਜਿਸਟਰ ਅਤੇ ਹੋਰ ਰਜਿਸਟਰਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਵਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਇਜਾ ਲਿਆ ਗਿਆ, ਸਟਾਫ ਦੀ ਹਾਜਰੀ, ਫਾਰਮੇਸੀ, ਹਸਪਤਾਲ ਦੀ ਸਾਫ ਸਫਾਈ, ਕੋਲਡ ਚੇਨ ਪੁਆਇੰਟ ਰਿਕਾਰਡ ਕੀਪਿੰਗ ਆਦਿ ਦਾ ਨਿਰੀਖਣ ਕੀਤਾ ਅਤੇ ਜਰੂਰੀ ਹਦਾਇਤਾਂ ਦਾ ਪਾਲਨ ਕਰਨ ਲਈ ਕਿਹਾ। ਡਾ. ਨਵਦੀਪ ਕੋਰ ਨੇ ਮੌਜੂਦ ਸਟਾਫ ਨਾਲ ਗੱਲ ਬਾਤ ਕੀਤੀ ਅਤੇ ਦਵਾਈਆਂ ਦੇ ਸਟਾਕ ਅਤੇ ਹਸਪਤਾਲ ਦੀ ਸਾਫ ਸਫਾਈ ਬਾਰੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਫੋਟੋ ਕੈਪਸ਼ਨ: ਡਾ.ਨਵਦੀਪ ਕੌਰ ਜਾਂਚ ਉਪਰੰਤ ਜਾਣਕਾਰੀ ਦਿੰਦੇ ਹੋਏ।