ਅਮਲੋਹ,(ਅਜੇ ਕੁਮਾਰ)
ਕੇਦਰ ਦੀ ਖਜਾਨਾ ਮੰਤਰੀ ਵਲੋਂ ਪੇਸ ਕੀਤਾ ਬਜਟ-2025 ਲੋਕ ਪੱਖੀ ਬਿਲ ਹੈ ਜਿਸ ਵਿੱਚ ਗਰੀਬ, ਨੌਜਵਾਨ, ਕਿਸਾਨ ਅਤੇ ਔਰਤਾਂ ਬਾਰੇ ਵਿਸੇਸ਼ ਧਿਆਨ ਦਿਤਾ ਗਿਆ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ ਦੀ ਕਾਰਜਕਾਰਨੀ ਕਮੇਟੀ ਦੇ ਮੈਬਰ ਸੁਖਵਿੰਦਰ ਸਿੰਘ ਸੁੱਖੀ ਨੇ ਇਕ ਬਿਆਨ ਵਿਚ ਕਹੀ। ਉਨ੍ਹਾਂ ਕਿਹਾ ਕਿ 10 ਵਿਆਪਕ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਕ੍ਰਿਸ਼ੀ, ਖਰਚੇ, ਨਿਵੇਸ਼ ਅਤੇ ਨਿਰਯਾਤ ਵਿਕਾਸ ਦੇ ਇੰਜਨ ਸਮਰੱਥਾ ਵਧਾਉਣ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਬਜਟ ਵਿੱਚ 12 ਲੱਖ ਰੁਪਏ ਤੱਕ ਟੈਕਸ ਛੋਟ ਦੇ ਕੇ ਮਿਡਲ ਕਲਾਸ ਨੂੰਵੱਡੀ ਰਾਹਤ ਦਿਤੀ ਗਈ ਹੈ। ਉਨ੍ਹਾ ਕਿਹਾ ਕਿ ਕਿਹਾ ਕਿ ਜੇਕਰ ਦੇਸ਼ ਦਾ ਮਿਡਲ ਕਲਾਸ ਮਜ਼ਬੂਤ ਹੋਵੇਗਾ ਤਾਂ ਦੇਸ਼ ਵੀ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੇ 10 ਸਾਲਾਂ ਵਿੱਚ ਸਾਡੇ ਵਿਕਾਸ ਅਤੇ ਸੁਧਾਰਾਂ ਨੇ ਦੇਸ ਨੂੰ ਦੁਨੀਆਂ ਦੀ ਪਹਿਲੀ ਕਤਾਰ ਵਿਚ ਲਿਆਦਾ ਹੈ ਅਤੇ ਦੇਸ ਦੀ ਅਰਥ ਵਿਵਸਥਾ ਨੂੰ ਭਾਰੀ ਮਜਬੂਤ ਕੀਤਾ ਹੈ।
*ਫੋਟੋ ਕੈਪਸ਼ਨ: ਸੁਖਵਿੰਦਰ ਸਿੰਘ ਸੁੱਖੀ*