ਸਟੇਟ ਬੈਂਕ ਆਫ ਇੰਡੀਆ ਬਰਾਂਚ ਅਮਲੋਹ ਵੱਲੋਂ ਦਿੱਤਾ 2 ਲੱਖ ਦੀ ਰਾਸ਼ੀ ਦਾ ਬੀਮੇ ਦਾ ਚੈਕ

ਅਮਲੋਹ,(ਅਜੇ ਕੁਮਾਰ)

 

ਸਟੇਟ ਬੈਕ ਆਫ਼ ਇੰਡੀਆ ਬਰਾਚ ਅਮਲੋਹ ਦੇ ਮੈਨੇਜਰ ਸੰਦੀਪ ਬਜਾਜ ਵਲੋਂ ਧਨਰਾਜ ਮੰਡਲ ਪੁੱਤਰ ਪ੍ਰਕਾਸ਼ ਮੰਡਲ ਵਾਸੀ ਅਮਲੋਹ ਨੂੰ 2 ਲੱਖ ਰੁਪਏ ਦਾ ਬੀਮਾ ਰਾਸੀ ਦਾ ਚੈਕ ਦਿੱਤਾ ਗਿਆ। ਦੱਸਣਯੋਗ ਹੈ ਕਿ ਪ੍ਰਕਾਸ ਮੰਡਲ ਜੋ ਕਿ ਐਫਸੀਆਈ. ਅਮਲੋਹ ਵਿਖੇ ਕੰਮ ਕਰਦਾ ਸੀ ਵਲੋਂ ਸਟੇਟ ਬੈਂਕ ਆਫ ਇੰਡੀਆ ਅਮਲੋਹ ਵਿਖੇ 20 ਰੁਪਏ ਦਾ ਸੁਰੱਖਿਆ ਬੀਮਾ ਕਰਵਾਇਆ ਗਿਆ ਸੀ। ਬੀਤੇ ਦਿਨੀ ਪ੍ਰਕਾਸ਼ ਮੰਡਲ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਉਸ ਵਲੋਂ ਕਰਵਾਏ ਸੁਰੱਖਿਆ ਬੀਮੇ ਦਾ ਕਲੇਮ ਜੋ ਕਿ 2 ਲੱਖ ਹੈ ਦਾ ਚੈਕ ਉਸ ਦੇ ਪੁੱਤਰ ਧਨਰਾਜ ਮੰਡਲ ਨੂੰ ਸੌਂਪਿਆ ਗਿਆ। ਬੈਂਕ ਮੈਨੇਜਰ ਸੰਦੀਪ ਬਜਾਜ ਨੇ ਭਰੋਸਾ ਦਿਤਾ ਕਿ ਪ੍ਰਕਾਸ਼ ਮੰਡਲ ਵੱਲੋਂ ਕਰਵਾਈ 30 ਹਜਾਰ ਦੀ ਲਾਈਫ ਇੰਸੋਰੈਂਸ ਦੀ ਰਕਮ ਜੋ ਕਿ 3 ਲੱਖ ਬਣਦੀ ਹੈ ਉਹ ਵੀ ਜਲਦੀ ਹੀ ਉਸ ਦੇ ਪੁੱਤਰ ਨੂੰ ਦਿੱਤੀ ਜਾਵੇਗੀ। ਇਸ ਮੌਕੇ ਅਕਾਉਂਟੈਟ ਮੀਨਾ ਸ਼ਰਮਾ, ਫੀਲਡ ਅਫ਼ਸਰ ਹਿਤੇਸ਼ ਮਲਿਕ, ਜਤਿੰਦਰ ਕੁਮਾਰ ਅਤੇ ਅਸ਼ੀਸ਼ ਪਾਲ ਆਦਿ ਹਾਜ਼ਰ ਸਨ।

 

*ਫੋਟੋ ਕੈਪਸ਼ਨ: ਬੈਂਕ ਮੈਨੇਜਰ ਸੰਦੀਪ ਬਜਾਜ 2 ਲੱਖ ਰੁਪਏ ਦਾ ਚੈਕ ਦਿੰਦੇ ਹੋਏ।*

Leave a Comment