ਪੰਜਾਬ ਦੇ ਲੋਕ ਆਪ ਅਤੇ ਅਕਾਲੀ ਦਲ ਤੋਂ ਦੁਖੀ ਕਾਂਗਰਸ ‘ਚ ਹੋ ਰਹੇ ਹਨ ਸ਼ਾਮਲ-ਰਣਦੀਪ
ਅਮਲੋਹ,(ਅਜੇ ਕੁਮਾਰ)
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਹੁਣ ਤੱਕ ਦੀ ਸਭ ਤੋਂ ਝੂਠੀ ਸਰਕਾਰ ਸਾਬਤ ਹੋਈ ਹੈ ਜਿਸ ਕਾਰਣ ਪੰਜਾਬ ਦਾ ਹਰ ਵਰਗ ਇਸ ਤੋਂ ਖਫ਼ਾ ਹੈ ਜਦੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਦੀ ਆੜ੍ਹ ਹੇਠ ਪੰਜਾਬ ਨੂੰ ਬਰਬਾਦੀ ਵੱਲ ਧਕੇਲਿਆ। ਇਹ ਗੱਲ ਉਨ੍ਹਾਂ ਪਿੰਡ ਦੀਵਾਂ ਗੰਢੂਆਂ ਵਿਚ ਸਾਬਕਾ ਬਲਾਕ ਅਫ਼ਸਰ ਜਸਮੇਲ ਸਿੰਘ ਅਤੇ ਮਨਜੀਤ ਸਿੰਘ ਨੂੰ ਪ੍ਰੀਵਾਰ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸਾਮਲ ਕਰਨ ਮੌਕੇ ਕਹੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਦੇ ਲੋਕ ਹਿਤਾਂ ਲਈ ਲੜਨ ਵਾਲੀ ਪਾਰਟੀ ਹੈ ਅਤੇ ਆਉਂਣ ਵਾਲੀਆਂ ਚੋਣਾਂ ਵਿਚ ਕਾਂਗਰਸ ਸਾਨਦਾਰ ਜਿੱਤ ਹਾਸਲ ਕਰਕੇ ਪੰਜਾਬ ਵਿਚ ਆਪਣੀ ਸਰਕਾਰ ਕਾਇਮ ਕਰੇਗੀ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਦਿਨਾਂ ਵਿਚ ਹੋਰ ਵੀ ਅਕਾਲੀ ਅਤੇ ਆਪ ਪ੍ਰੀਵਾਰ ਕਾਂਗਰਸ ਵਿਚ ਸਾਮਲ ਹੋ ਰਹੇ ਹਨ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਬਿੱਕਰ ਸਿੰਘ ਦੀਵਾ, ਸਾਬਕਾ ਸਰਪੰਚ ਜਸਪਾਲ ਸਿੰਘ ਜੱਗਾ ਸਮਸ਼ਪੁਰ ਅਤੇ ਨੰਬਰਦਾਰ ਹਰਚੰਦ ਸਿੰਘ ਸਮਸ਼ਪੁਰ ਜਗਮੋਹਨ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ, ਪ੍ਰਿਤਪਾਲ ਸਿੰਘ, ਗੁਰਮੇਲ ਸਿੰਘ, ਦਵਿੰਦਰ ਸਿੰਘ, ਹਰਦੀਪ ਮਹਿਮੂਦਪੁਰ, ਜਗਤਾਰ ਤੰਗਰਾਲਾ, ਅਮ੍ਰਿਤ ਲੱਲੋਂ, ਰਾਜਵੀਰ ਲੱਲੋਂ, ਪੀ ਏ ਮਨਪ੍ਰੀਤ ਸਿੰਘ ਮਿੰਟਾ ਤੋ ਇਲਾਵਾ ਹੋਰ ਪਤਵੰਤੇ ਸੱਜਣ ਆਦਿ ਮੌਜੂਦ ਸਨ।
*ਫ਼ੋਟੋ ਕੈਪਸਨ: ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਹੋਰ।*