ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ, ਇੱਕ ਜਖਮੀ

ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)

ਸਰਹਿੰਦ ਵਿਖੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਥਾਣਾ ਫਤਹਿਗੜ੍ਹ ਸਾਹਿਬ ਦੇ ਸਬ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਹੰਮਦ ਸਮੀਲ ਸਮਸੀਰ ਅੰਸਾਰੀ ਪੁੱਤਰ ਮੁਹੰਮਦ ਸ਼ਾਹਬੀਰ ਆਲਮ ਵਾਸੀ ਕੁੰਦਨਪੁਰੀ ਲੁਧਿਆਣਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਸਿਲਾਈ ਕਢਾਈ ਦਾ ਕੰਮ ਕਰਦਾ ਹੈ। ਉਸ ਦਾ ਦੋਸਤ ਸਾਹਿਲ ਅਤੇ ਉਸਦਾ ਦੋਸਤ ਹਾਸਿਮ ਪੁੱਤਰ ਮੁਹੰਮਦ ਜਵਾਰ ਵਾਸੀ ਕੁੰਦਨਪੁਰਾ ਲੁਧਿਆਣਾ ਐਕਟੀਵਾ ਨੰਬਰ ਪੀਬੀ-10ਜੇਜੀ-1586 ਤੇ ਸਵਾਰ ਹੋ ਕੇ ਲੁਧਿਆਣਾ ਤੋਂ ਰੋਜਾ ਸ਼ਰੀਫ ਫਤਹਿਗੜ੍ਹ ਸਾਹਿਬ ਵਿਖੇ ਨਮਾਜ਼ ਪੜ੍ਹਨ ਲਈ ਆਏ ਸੀ ਉਹ ਵੀ ਆਪਣੀ ਐਕਟੀਵਾ ਨੰਬਰ ਪੀਬੀ10-ਜੇਐਲ-5074 ‘ਤੇ ਨਮਾਜ਼ ਕਰਨ ਲਈ ਰੋਜਾ ਸ਼ਰੀਫ ਵਿਖੇ ਆਇਆ ਸੀ ਜਦੋਂ ਉਹ ਨਮਾਜ ਪੜ ਕੇ ਵਾਪਸ ਲੁਧਿਆਣੇ ਨੂੰ ਜਾ ਰਹੇ ਸੀ ਤਾਂ ਸਾਹਿਲ ਅਤੇ ਉਸਦਾ ਦੋਸਤ ਹਾਸਿਮ ਦੋਨੋਂ ਆਪਣੀ ਸਕੂਟਰੀ ‘ਤੇ ਅੱਗੇ ਜਾ ਰਹੇ ਸਨ ਕਿ ਆਮ ਖਾਸ ਬਾਗ ਨੇੜੇ ਸੜਕ ਦੇ ਵਿਚਕਾਰ ਇੱਕ ਟਰੱਕ ਜਿਸਦੇ ਪਾਰਕਿੰਗ ਲਾਈਟਾਂ ਨਹੀਂ ਸਨ ਅਤੇ ਕੋਈ ਇਸ਼ਾਰਾ ਵੀ ਨਹੀਂ ਲੱਗਿਆ ਹੋਇਆ ਸੀ ਰਿਫਲੈਕਟਰ ਵੀ ਨਹੀਂ ਲੱਗਿਆ ਹੋਇਆ ਸੀ ਖੜਾ ਸੀ, ਉਸ ਟਰੱਕ ਦੇ ਪਿਛਲੇ ਪਾਸੇ ਟਰੱਕ ਦਾ ਤੇਲ ਡੁਲਿਆ ਹੋਇਆ ਸੀ ਜਦੋਂ ਸਾਹਿਲ ਦੀ ਐਕਟੀਵਾ ਤੇਲ ਦੇ ਉੱਪਰੋਂ ਲੰਘੀ ਤਾਂ ਉਸਦਾ ਬੈਲਸ ਵਿਗੜ ਗਿਆ ਅਤੇ ਕਾਬੂ ਨਾ ਹੋਣ ਕਾਰਣ ਉਸ ਦੀ ਐਕਟੀਵਾ ਟਰੱਕ ਦੇ ਪਿਛਲੇ ਪਾਸੇ ਟਕਰਾ ਗਈ ਜਿਸ ਨਾਲ ਸਾਹਿਲ ਅਤੇ ਹਾਸਿਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਨੂੰ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਸਾਹਿਲ ਦੀ ਮੌਤ ਹੋ ਗਈ ਅਤੇ ਹਾਸਿਮ ਇਲਾਜ ਅਧੀਨ ਹੈ। ਪੁਲੀਸ ਨੇ ਸਾਹਿਲ ਦੀ ਲਾਸ਼ ਦਾ ਹਸਪਤਾਲ ਵਿੱਚੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

*ਫੋਟੋ ਕੈਪਸ਼ਨ: ਹਾਦਸਾਗ੍ਰਸਤ ਐਕਟੀਵਾ।*

*ਫ਼ੋਟੋ ਕੈਪਸਨ: ਮ੍ਰਿਤਕ ਸਾਹਿਲ ਦੀ ਫ਼ਾਇਲ ਫ਼ੋਟੋ।*

Leave a Comment