ਮੰਡੀ ਗੋਬਿੰਦਗੜ੍ਹ,(ਅਜੇ ਕੁਮਾਰ)
ਅਜੋਕੇ ਫਾਸਟ ਫੂਡ ਦੇ ਸਮੇਂ ਵਿੱਚ ਸਭ ਪੋਸ਼ਕ ਤੱਤਾਂ ਵਾਲੇ ਭੋਜਨ ਨੂੰ ਭੁੱਲਦੇ ਜਾ ਰਹੇ ਹਨ ਜਿਸ ਨਾਲ ਹਰ ਦੂਜਾ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਇਨ੍ਹਾਂ ਤੱਤਾਂ ਨਾਲ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਮਿਲਦੀ ਹੈ। ਸਕੂਲ ਜੀਵਨ ਵਿਚ ਵਿਦਿਆਰਥੀ ਵਿਗਿਆਨ ਵਿਸ਼ੇ ਦੇ ਮਾਧਿਅਮ ਦੁਆਰਾ ਪੋਸ਼ਕ ਤੱਤਾਂ ਦੇ ਮਹੱਤਵ ਬਾਰੇ ਵਿਸਥਾਰ ‘ਚ ਜਾਣਕਾਰੀ ਪ੍ਰਾਪਤ ਕਰਦੇ ਹਨ। ਗੋਬਿੰਦਗੜ੍ਹ ਪਬਲਿਕ ਸਕੂਲ ਦਾ ਸਮੂਹ ਸਟਾਫ ਵਿਦਿਆਰਥੀਆਂ ਦੀ ਚੰਗੀ ਸਿਹਤ ਅਤੇ ਪੂਰਨ ਵਿਕਾਸ ਲਈ ਵਚਨਬੱਧ ਹੈ ਜਿਸ ਤਹਿਤ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ ਖਾਣ ਲਈ ਪ੍ਰੇਰਿਤ ਕਰਨ ਲਈ ਪੋਸ਼ਕ ਟਿਫਨ ਮੁਕਾਬਲਾ ਕਰਵਾਇਆ ਗਿਆ। ਇਸ ਦੇ ਅਧੀਨ ਵਿਦਿਆਰਥੀ ਪੋਸ਼ਕ ਤੱਤਾਂ ਨਾਲ ਭਰਪੂਰ ਖਾਣੇ ਬਣਾ ਲੈ ਕੇ ਆਏ। ਬੱਚਿਆਂ ਨੇ ਆਪਣੇ ਮਾਪਿਆਂ ਦੀ ਸਹਾਇਤਾ ਅਤੇ ਮਾਰਗ ਦਰਸ਼ਨ ਨਾਲ ਇਹ ਖਾਣੇ ਬਣਾਏ। ਮੁਕਾਬਲੇ ਵਿੱਚ ਭਾਗ ਲੈਂਦਿਆਂ ਉਨ੍ਹਾਂ ਵੱਖ-ਵੱਖ ਵੰਨਗੀਆਂ ਦੇ ਭੋਜਨ ਬਣਾ ਕੇ ਲਿਆਂਦੇ ਅਤੇ ਉਨ੍ਹਾਂ ਵਿੱਚ ਮੌਜੂਦ ਪੋਸ਼ਕ ਤੱਤਾਂ ਦੇ ਮਹੱਤਵ ਬਾਰੇ ਦੱਸਿਆ। ਮੁਕਾਬਲੇ ਵਿਚ ਅਨਮੋਲ ਸਹਿਗਲ, ਆਲੀਆ, ਮਨਰੀਤ ਕੌਰ, ਉਦੈਵੀਰ ਸਿੰਘ, ਧਰਿਤੀ, ਸ੍ਰਿਸ਼ਟੀ, ਐਰੋਨਿਕਾ, ਅਲੀਨਾ, ਤਨਵੀਰ ਕੌਰ, ਧੀਰਜ ਸੂਦ, ਗੁਰਮੰੰਨਤ, ਜੈਯੇਸ਼, ਭੂਵੀ, ਨਿਆਮਤ ਕੌਰ, ਆਰਾਧਿਆ ਅਤੇ ਭਵਦੀਪ ਕੌਰ ਜੇਤੂ ਰਹੇ। ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿਤੀ।
*ਫੋਟੋ ਕੈਪਸ਼ਨ: ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੀ ਹੋਈ ਸਕੂਲ ਪ੍ਰਿੰਸੀਪਲ।*