ਦਰਿਆਵਾ ਵਿਚ ਸੀਵਰੇਜ ਦਾ ਮਲ-ਮੂਤਰ ਅਤੇ ਫੈਕਟਰੀਆਂ ਦਾ ਤੇਜਾਬੀ ਪਾਣੀ ਲਈ ਹੁਕਮਰਾਨ ਜਿੰਮੇਵਾਰ-ਮਾਨ

ਫਰਵਰੀ 23 (ਜਗਜੀਤ ਸਿੰਘ)ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਿੰਦੂ ਭਾਈਚਾਰੇ ਵੱਲੋ ਪਵਿੱਤਰ ਮੰਨੀ ਜਾਂਦੀ ਗੰਗਾ ਜੋ ਅੰਗਰੇਜ਼ਾਂ ਦੇ ਸਮੇ ਸਾਫ਼ ਪੀਣ ਯੋਗ ਪਾਣੀ ਵਾਲੀ ਹੁੰਦੀ ਸੀ ਉਸ ਵਿਚ ਅੱਜ ਸੀਵਰੇਜ ਦਾ ਮਲ-ਮੂਤਰ, ਫੈਕਟਰੀਆਂ ਦਾ ਤੇਜਾਬੀ ਪਾਣੀ ਜਾਂ ਸ਼ਹਿਰਾਂ ਦਾ ਗੰਦ ਪੈ ਰਿਹਾ ਹੈ ਜਿਸ ਕਾਰਣ ਇਹ ਪਾਣੀ ਅੱਤ ਮੁਲੀਨ ਹੋ ਚੁੱਕਾ ਹੈ, ਇਸ ਲਈ ਇਥੋ ਦੇ ਹੁਕਮਰਾਨਾਂ ਦੀਆਂ ਗੈਰ ਜਿੰਮੇਵਰਾਨ ਕਾਰਵਾਈਆ ਹੀ ਮੁੱਖ ਦੋਸ਼ੀ ਹਨ ਜਿਨ੍ਹਾਂ ਨੇ ਆਪਣੇ ਪਵਿੱਤਰ ਦਰਿਆਵਾ, ਨਦੀਆਂ ਦੇ ਪੀਣ ਯੋਗ ਪਾਣੀ ਨਹੀ ਰਹਿਣ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵਜੀਰ ਏ ਆਜਮ ਵਾਰਨਾਸੀ ਤੋਂ ਐਮ.ਪੀ ਹਨ। ਇਹ ਗੰਗਾ ਦਾ ਪਵਿੱਤਰ ਦਰਿਆ ਬਿਲਕੁਲ ਵਾਰਨਾਸੀ ਦੇ ਨਾਲ ਜਾਦਾ ਹੈ। ਉਨ੍ਹਾਂ ਕਿਹਾ ਕਿ ਹੁਕਮਰਾਨ ਅਤੇ ਯੂਪੀ ਦੇ ਮੁੱਖ ਮੰਤਰੀ ਅਦਿਤਿਆਨਾਥ ਯੋਗੀ ਇਨ੍ਹਾਂ ਦਰਿਆਵਾ ਨੂੰ ਸਾਫ ਕਰਨ ਦੀ ਗੱਲ ਦੇ ਅਮਲਾਂ ਨੂੰ ਕਿਵੇ ਮੰਨਿਆ ਜਾ ਸਕਦਾ ਹੈ ਜਦੋਕਿ ਅਜਿਹੇ ਦਰਿਆਵਾ, ਨਦੀਆ ਦੇ ਪਾਣੀਆਂ ਨੂੰ ਹਰ ਤਰ੍ਹਾਂ ਦੇ ਮਲ-ਮੂਤਰ ਅਤੇ ਬਿਮਾਰੀਆ ਆਦਿ ਤੋ ਰਹਿਤ ਕਰਕੇ ਪੀਣ ਯੋਗ ਅਤੇ ਵਰਤੋ ਯੋਗ ਰੱਖਣ ਦੀ ਜਿੰਮੇਵਾਰੀ ਹੁਕਮਰਾਨਾਂ ਦੀ ਹੁੰਦੀ ਹੈ ਜਿਸ ਨੂੰ ਮੋਦੀ ਹਕੂਮਤ ਅਤੇ ਸੰਬੰਧਤ ਸੂਬਿਆਂ ਦੀਆਂ ਹਕੂਮਤਾਂ ਪੂਰਨ ਕਰਨ ਵਿਚ ਅਸਫਲ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਦਰਿਆਵਾ ਅਤੇ ਨਦੀਆ ਦੇ ਪਾਣੀ ਨੂੰ ਸਾਫ ਰੱਖਣ ਦੇ ਹੱਕ ਵਿਚ ਹਨ ਜੋ ਕਿ ਇਥੋ ਦੇ ਨਿਵਾਸੀਆ ਅਤੇ ਵਾਤਾਵਰਣ ਨੂੰ ਸਹੀ ਰੱਖਣ ਲਈ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ।

ਫੋਟੋ ਕੈਪਸ਼ਨ: ਸਿਮਰਨਜੀਤ ਸਿੰਘ ਮਾਨ

Leave a Comment