ਫਰਵਰੀ 25 (ਜਗਜੀਤ ਸਿੰਘ) ਭਾਦਸੋਂ ਵਾਰਡ ਨੰਬਰ 1 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਜਾ ਰਹੀ ਸੁਵਿਧਾ ‘ਆਪ ਦੀ ਸਰਕਾਰ ਆਪ ਦੇ ਦੁਵਾਰ” ਸਕੀਮ ਤਹਿਤ ਅੱਜ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਐਮ ਐਲ ਏ ਨਾਭਾ ਦੀ ਅਗਵਾਹੀ ਵਿੱਚ ਸੁਵਿਧਾ ਕੈਂਪ ਲਗਾਇਆ ਗਿਆ । ਜਿਸ ਵਿੱਚ ਪੰਜਾਬ ਸਰਕਾਰ ਦਵਾਰਾ 44 ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਵੱਖ ਵੱਖ ਮਹਿਕਮਿਆਂ ਦੇ ਸਬੰਧਤ ਅਧਿਕਾਰੀ ਤੇ ਸਟਾਫ ਕੈਂਪ ਵਿੱਚ ਲੋਕਾਂ ਦੇ ਕੰਮ ਕਰਨ ਲਈ ਮੌਜੂਦ ਹੋਏ । ਲੋਕਾਂ ਵੱਲੋਂ ਇਸ ਕੈਂਪ ਵਿੱਚ ਪਹੁੰਚ ਕੇ ਲਾਭ ਉਠਾਇਆ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਪਿਲਮਾਨ ਨਾਭਾ, ਪ੍ਰਧਾਨ ਮਧੂਬਾਲਾ ਨਗਰ ਪੰਚਾਇਤ ਭਾਦਸੋਂ,ਸੀਨੀਅਰ ਵਾਈਸ ਪ੍ਰਧਾਨ ਰੁਪਿੰਦਰ ਸਿੰਘ ਭਿੰਦਾ ਨਗਰ ਪੰਚਾਇਤ ਭਾਦਸੋਂ, ਕੁਆਰਡੀਨੇਟਰ ਕਾਲਾ ਕਿਤਾਬਾਂ ਵਾਲਾ, ਕੌਂਸਲਰ ਸਤਨਾਮ ਸਿੰਘ, ਕਮਲ ਭਾਦਸੋਂ, ਜਗਤਾਰ ਸਿੰਘ ਸਟੈਲੋ,ਸ਼ਿਵ ਲਾਲ, ਲੱਕੀ ਭਾਦਸੋ,ਮਾਮਦੀਨ ਸਕਰਾਲੀ ਆਦਿ ਸ਼ਾਮਿਲ ਸਨ।
*ਸੁਵਿਧਾਵਾਂ ਦੇ ਨਾਮ*
1. ਜਨਮ ਸਰਟੀਫ਼ਿਕੇਟ/ਗ਼ੈਰ-ਉਪਲਬਧਤਾ ਸਰਟੀਫ਼ਿਕੇਟ
2. ਆਮਦਨ ਸਰਟੀਫ਼ਿਕੇਟ
3. ਹਲਫ਼ੀਆ ਬਿਆਨ ਦੀ ਤਸਦੀਕ
4. ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ
5. ਪੰਜਾਬ ਨਿਵਾਸ ਸਰਟੀਫ਼ਿਕੇਟ
6. ਜਾਤੀ ਸਰਟੀਫ਼ਿਕੇਟ ਐਸ.ਸੀ.
7. ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ
8. ਬੁਢਾਪਾ ਪੈਨਸ਼ਨ ਸਕੀਮ
9. ਬਿਜਲੀ ਬਿਲ ਦਾ ਭੁਗਤਾਨ
10. ਜਨਮ ਸਰਟੀਫ਼ਿਕੇਟ ਵਿੱਚ ਨਾਮ ਦਰਜ ਕਰਨ ਲਈ
11. ਮਾਲ ਰਿਕਾਰਡ ਦੀ ਜਾਂਚ
12. ਮੌਤ ਸਰਟੀਫ਼ਿਕੇਟ ਦੀਆਂ ਕਾਪੀਆਂ
13. ਕੰਪੂਲਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ
14. ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ
15. ਪਹਿਲਾਂ ਰਜਿਸਟਰਡ/ਗ਼ੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ
16. ਜਨਮ ਸਰਟੀਫ਼ਿਕੇਟ ਵਿੱਚ ਦਰੁਸਤੀ
17. ਮੌਤ ਸਰਟੀਫ਼ਿਕੇਟ/ਗ਼ੈਰ-ਉਪਲਬਧਤਾ ਸਰਟੀਫ਼ਿਕੇਟ
18 ਪੇਂਡੂ ਇਲਾਕਾ ਸਰਟੀਫ਼ਿਕੇਟ
19 ਜਨਮ ਸਰਟੀਫ਼ਿਕੇਟ ਦੀਆਂ ਕਾਪੀਆਂ
20 ਜਨਰਲ ਜਾਤੀ ਸਰਟੀਫ਼ਿਕੇਟ
21ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ
22 ਭਾਰ-ਰਹਿਤ ਸਰਟੀਫ਼ਿਕੇਟ
23. ਮੋਰਗੇਜ ਦੀ ਐਟਰੀ
24. ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ) ਸਰਟੀਫ਼ਿਕੇਟ
25. ਪੱਛੜੀ ਜਾਤੀ (ਬੀ.ਸੀ) ਸਰਟੀਫ਼ਿਕੇਟ
26. ਦਿਵਿਆਂਗ ਵਿਅਕਤੀ ਪੈਨਸ਼ਨ ਸਕੀਮ
27. ਜਨਮ ਦੀ ਲੇਟ ਰਜਿਸਟਰੇਸ਼ਨ
28. ਫ਼ਰਦ ਕਢਵਾਉਣਾ
29. ਆਮਦਨ ਅਤੇ ਜਾਇਦਾਦ ਸਰਟੀਫ਼ਿਕੇਟ
30. ਦਿਵਿਆਂਗ ਸਰਟੀਫਿਕੇਟ/ਯੂ.ਡੀ.ਆਈ.ਡੀ. ਕਾਰਡ
31. ਦਸਤਾਵੇਜ਼ ਦੀ ਕਾਉਂਟਰ ਸਾਇਨਿੰਗ
32.ਮੁਆਵਜਾ ਬਾਂਡ
33. ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ
34. ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟਰੇਸ਼ਨ
35. ਬਾਰਡਰ ਏਰੀਆ ਸਰਟੀਫ਼ਿਕੇਟ
36. ਪੱਛੜਿਆ ਇਲਾਕਾ ਸਰਟੀਫ਼ਿਕੇਟ
37. ਜ਼ਮੀਨ ਦੀ ਹੱਦਬੰਦੀ
38. ਐਨ.ਆਰ.ਆਈ. ਦੇ ਦਸਤਾਵੇਜਾਂ ਦੀ ਕਾਊਂਟਰ ਸਾਇਨਿੰਗ
39. ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਕਾਊਂਟਰ ਸਾਇਨਿੰਗ
40. ਮੌਤ ਦੀ ਲੇਟ ਰਜਿਸਟਰੇਸ਼ਨ
41. ਕੰਢੀ ਏਰੀਆ ਸਰਟੀਫ਼ਿਕੇਟ
42. ਮੌਤ ਸਰਟੀਫ਼ਿਕੇਟ ਵਿੱਚ ਦਰੁਸਤੀ
43. ਅਸ਼ੀਰਵਾਦ ਸਕੀਮ
44. ਬੈਕਿੰਗ ਕੋਰਸਪੋਡੈਂਟ-ਮੁਦਰਾ ਸਕੀਮ
