ਸਰਕਾਰੀ ਕਾਲਜ ’ਚ ਦਾਖਲਿਆਂ ਲਈ ਦਾਖਲਾ ਮੁਹਿੰਮ ਸ਼ੁਰੂ-ਪ੍ਰੋਫੈਸਰ ਜਲਵੇੜਾ

ਅਮਲੋਹ,(ਅਜੇ ਕੁਮਾਰ)

 

ਬਾਰਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਕਾਰੀ ਕਾਲਜ ’ਚ ਦਾਖਲਾ ਲੈਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ਼ ਦਾਖਲਾ ਮੁਹਿੰਮ ਚਲਾਈ ਗਈ ਹੈ ਜਿਸ ਦਾ ਮੁੱਖ ਉਦੇਸ਼ ਸਰਕਾਰੀ ਸਿੱਖਿਆ ਅਤੇ ਸਰਕਾਰੀ ਕਾਲਜਾਂ ਨੂੰ ਬਚਾਉਣਾ ਹੈ, ਮਹਿੰਗੀ ਸਿੱਖਿਆ ਆਮ ਵਰਗ ਦੇ ਬੱਚਿਆਂ ਤੋਂ ਦੂਰ ਹੁੰਦੀ ਜਾ ਰਹੀ ਹੈ ਅਜਿਹੇ ਸਮੇਂ ਸਰਕਾਰੀ ਸਿੱਖਿਆ ਦੀ ਸਖਤ ਲੋੜ ਹੈ, ਸਟੂਡੈਂਟ ਵੱਧ ਤੋਂ ਵੱਧ ਦਾਖਲੇ ਸਰਕਾਰੀ ਕਾਲਜਾਂ ’ਚ ਲੈਣ ਉਕਤ ਵਿਚਾਰ ਦਾਖਲਾ ਮੁਹਿੰਮ ਤਹਿਤ ਨੇੜਲੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਰਾਇਣਗੜ੍ਹ ਪਹੁੰਚੇ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ਼ ਤੂਰਾਂ ਦੇ ਪ੍ਰੋਫੈਸਰ ਧਰਮਜੀਤ ਜਲਵੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਸਿੱਖਿਆ ਨਹੀਂ ਬਚੇਗੀ ਸਰਕਾਰੀ ਕਾਲਜਾਂ ’ਚ ਦਾਖਲੇ ਘਟਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਰਕਾਰੀ ਉਚੇਰੀ ਸਿੱਖਿਆ ਹੇਠਲੇ ਪਾਏਦਾਨ ‘ਤੇ ਪਹੁੰਚ ਜਾਏਗੀ ਜਿਸ ਦਾ ਨੁਕਸਾਨ ਆਮ ਘਰਾਂ ਦੇ ਬੱਚਿਆਂ ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ 2018 ’ਚ ਉਨ੍ਹਾਂ ਨੇ ਆਪਣੇ ਪੱਧਰ ‘ਤੇ ਇਸ ਤਰ੍ਹਾਂ ਦੀ ਦਾਖਲਾ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਤਹਿਤ ਉਹ ਸਰਕਾਰੀ ਕਾਲਜ ਦੇ ਨੇੜੇ ਪੈਂਦੇ ਛੇ ਸਰਕਾਰੀ ਸੀਨੀਅਰ ਸੈਕੈਂਡਰ ਸਕੂਲਾਂ ਵਿੱਚ ਆਪਣੇ ਖਰਚੇ ‘ਤੇ ਉੱਦਮ ਕਰਕੇ ਪਹੁੰਚੇ ਸਨ ਅਤੇ ਉਹ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ’ਚ ਕਾਮਯਾਬ ਰਹੇ, ਜਿਸ ਸੱਦਕਾ ਉਸ ਸਾਲ ਸਰਕਾਰੀ ਕਾਲਜ ਦੇ ਬੀਏ ਭਾਗ ਪਹਿਲਾ ਵਿੱਚ 100 ਦੇ ਕਰੀਬ ਦਾਖਲੇ ਹੋ ਗਏ ਸਨ। ਉਨ੍ਹਾਂ ਦਸਿਆ ਕਿ ਇਸ ਵਾਰੀ ਉਨ੍ਹਾਂ ਨੇ ਪੱਤਰ ਲਿਖ ਕੇ ਕਾਲਜ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਕਿ ਦਾਖਲਾ ਮੁਹਿੰਮ ਸ਼ੁਰੂ ਕੀਤੀ ਜਾਵੇ ਅਤੇ ਬਿਨਾਂ ਪੱਖਪਾਤ ਤੋਂ ਰੈਗੂਲਰ, ਪਾਰਟ ਟਾਈਮ ਅਤੇ ਗੈਸਟ ਫੈਕਲਟੀ ਪ੍ਰੋਫੈਸਰਾਂ ਦੀ ਡਿਊਟੀ ਦਾਖਲਾ ਮੁਹਿੰਮ ਵਿੱਚ ਲਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਦਾਖਲੇ ਸਰਕਾਰੀ ਕਾਲਜ ਵਿੱਚ ਹੋ ਸਕਣ, ਇਸੇ ਤਹਿਤ ਉਹ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨਰਾਇਣਗੜ੍ਹ ਪਹੁੰਚੇ ਹਨ ਜਿੱਥੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਗੱਲ ਨੂੰ ਸੁਣਿਆ ਅਤੇ ਸਰਕਾਰੀ ਕਾਲਜ ਵਿਚ ਦਾਖਲਾ ਲੈਣ ਦੀ ਇਛਾ ਜ਼ਾਹਰ ਕੀਤੀ। ਉਨ੍ਹਾਂ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਇਸ ਦੇ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਕਾਲਜ ਲਾਇਬ੍ਰੇਰੀਅਨ ਰਮਨਦੀਪ ਕੌਰ ਵੀ ਹਾਜ਼ਰ ਸੀ।

 

*ਫੋਟੋ ਕੈਪਸ਼ਨ: ਪ੍ਰੋਫ਼ੈਸਰ ਧਰਮਜੀਤ ਜਲਵੇੜ੍ਹਾ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ।*

Leave a Comment