
ਅਮਲੋਹ, 26 ਫਰਵਰੀ-(ਅਜੇ ਕੁਮਾਰ)
ਪੰਜਾਬ ਪੁਲਿਸ ਵਲੋਂ ਵਧੀਆ ਕਾਰਗੁਜ਼ਾਰੀ ਬਦਲੇ ਸ੍ਰੀ ਰੋਹਿਤ ਵਰਮਾ ਨੂੰ ਤਰੱਕੀ ਦੇ ਕੇ ਹੈਡ ਕਾਂਸਟੇਬਲ ਬਣਾਇਆ ਹੈ। ਇਸ ‘ਤੇ ਅਮਲੋਹ ਦੇ ਵਾਰਡ ਨੰਬਰ 2 ਦੇ ਕੌਸਲਰ ਕੁਲਵਿੰਦਰ ਸਿੰਘ ਅਤੇ ਰਾਜਨ ਅਰੋੜਾ ਨੇ ਸ੍ਰੀ ਰੋਹਿਤ ਵਰਮਾ ਨੂੰ ਵਧਾਈ ਦਿੰਦੇ ਹੋਏ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਸੁਭਕਾਮਨਾਵਾਂ ਦਿਤੀਆਂ।
*ਫੋਟੋ ਕੈਪਸ਼ਨ: ਕੌਂਸਲਰ ਕੁਲਵਿੰਦਰ ਸਿੰਘ ਅਤੇ ਹੋਰ ਰੋਹਿਤ ਵਰਮਾ ਨੂੰ ਤਰੱਕੀ ਮਿਲਣ ‘ਤੇ ਮੂੰਹ ਮਿੱਠਾ ਕਰਵਾਉਂਦੇ ਹੋਏ।*