
ਅਮਲੋਹ,(ਅਜੇ ਕੁਮਾਰ)
ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ ਅਤੇ ਸਰਪਰਸਤ ਪ੍ਰੇਮ ਚੰਦ ਸ਼ਰਮਾ ਦੀ ਅਗਵਾਈ ਹੇਠ ਮੱਸਿਆ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਵਿਚ ਗਊ ਪੂਜਨ ਕੀਤਾ ਗਿਆ, ਜਿਸ ਉਪਰੰਤ ਬਰੈਡ ਪਕੌੜੇ, ਬਰਫ਼ੀ ਅਤੇ ਫ਼ਲਾਂ ਆਦਿ ਦਾ ਪ੍ਰਸ਼ਾਦ ਵੰਡਿਆ ਗਿਆ। ਗਊਸ਼ਾਲਾ ਦੇ ਪੁਜਾਰੀ ਪੰਡਤ ਰਵਿੰਦਰ ਰਵੀ ਨੇ ਇਸ ਮੌਕੇ ਮੰਤਰਾਂ ਦਾ ਉਚਾਰਣ ਕੀਤਾ। ਸਮਾਗਮ ਵਿਚ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਸੰਮਤੀ ਦੇ ਜਨਰਲ ਸਕੱਤਰ ਮਾਸਟਰ ਰਜੇਸ਼ ਕੁਮਾਰ, ਮੀਤ ਪ੍ਰਧਾਨ ਸੰਜੀਵ ਧੀਰ, ਮਾਨਵ ਭਲਾਈ ਮੰਚ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ, ਹੈਪੀ ਸੂਦ, ਜਤਿੰਦਰ ਬੰਸਾਲ, ਅਜੈ ਗਰਗ, ਸਿਵ ਕੁਮਾਰ ਗੋਇਲ, ਚਮਨ ਲਾਲ, ਕੇਵਲ ਕ੍ਰਿਸ਼ਨ ਕਾਲਾ ਅਤੇ ਸਵਰਨਜੀਤ ਸਿੰਘ ਸੇਠੀ ਆਦਿ ਨੇ ਸਮੂਲੀਅਤ ਕੀਤੀ। ਸ੍ਰੀ ਸੂਦ ਨੇ ਦਸਿਆ ਕਿ ਗਊਸ਼ਾਲਾ ਵਿਚ ਸਹਿਰ ਅਤੇ ਨਗਰ ਖੇੜੇ ਦੀ ਸੁਖਸ਼ਾਂਤੀ ਲਈ ਹਰ ਮੱਸਿਆ ਅਤੇ ਪੂਰਨਮਾਸ਼ੀ ਦੇ ਦਿਹਾੜੇ ਉਪਰ ਗਊ ਪੂਜਾ ਕਰਵਾਈ ਜਾਦੀ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
*ਫ਼ੋਟੋ ਕੈਪਸਨ: ਗਊ ਪੂਜਾ ਕਰਵਾਉਂਦੇ ਹੋਏ ਸੰਮਤੀ ਦੇ ਅਹੁੱਦੇਦਾਰ ਅਤੇ ਹੋਰ।*