
ਅਮਲੋਹ,(ਅਜੇ ਕੁਮਾਰ)
ਐਨਆਰਆਈ ਸਪੋਰਟਸ ਕਲੱਬ ਰਜਿ. ਅਮਲੋਹ ਵਲੋਂ 14ਵੇਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਅੰਤਮ ਦਿਨ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਦਾ ਵਿਸੇਸ਼ ਸਨਮਾਨ ਕੀਤਾ ਗਿਆ ਅਤੇ ਪੱਤਰਕਾਰੀ ਦੇ ਖੇਤਰ ਵਿਚ ਦਿਤੀਆਂ ਸਾਨਦਾਰ ਸੇਵਾਵਾਂ ਦੀ ਸਲਾਘਾ ਕੀਤੀ ਗਈ। ਸਮਾਗਮ ਵਿਚ ਸੀਬੀਆਈ ਦੇ ਰਿਟ. ਐਸਪੀ ਮਹੇਸ਼ ਪੁਰੀ, ਸਤਵਿੰਦਰਪਾਲ ਬਾਂਸਲ, ਰਕੇਸ਼ ਕੁਮਾਰ ਗਰਗ, ਵਿਨੋਦ ਮਿਤਲ, ਅਨਿਲ ਕੁਮਾਰ ਲੁਟਾਵਾ, ਡਾ.ਹਰਪਾਲ ਸਿੰਘ, ਜਤਿੰਦਰ ਦਿਓਲ, ਪ੍ਰਧਾਨ ਸਿੰਦਰ ਮੋਹਨ ਪੁਰੀ, ਐਡਵੋਕੇਟ ਯਾਦਵਿੰਦਰ ਸਿੰਘ, ਪਰਮਜੀਤ ਸੂਦ, ਰੁਪਿੰਦਰ ਹੈਪੀ, ਪਵਨ ਕੁਮਾਰ, ਚਰਨ ਰਹਿਲ, ਹੈਪੀ ਸੂਦ, ਬ੍ਰਿਜ ਭੂਸ਼ਨ ਗਰਗ, ਮਨਜੀਤ ਸੇਖੋ, ਡਾ. ਅਸੋਕ ਬਾਤਿਸ, ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਹੈਪੀ ਸੇਢਾ, ਡਾ. ਸੇਵਾ ਰਾਮ ਅਤੇ ਭਗਵਾਨ ਦਾਸ ਮਾਜਰੀ ਆਦਿ ਨੇ ਸਿਰਕਤ ਕੀਤੀ।
*ਫ਼ੋਟੋ ਕੈਪਸਨ: ਕਲੱਬ ਦੇ ਪ੍ਰਬੰਧਕ ਅਤੇ ਮਹਿਮਾਨ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਦਾ ਸਨਮਾਨ ਕਰਦੇ ਹੋਏ।*