
ਅਮਲੋਹ, (ਅਜੇ ਕੁਮਾਰ): ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿਖੇ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ, ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ ਸਭਾ ਦੀ ਸ਼ੁਰੂਆਤ ਕਰਦਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਕੁਰਬਾਨੀ, ਜੀਵਨ ਅਤੇ ਸੰਘਰਸ਼ ਬਾਰੇ ਦੱਸਿਆ। ਉਨ੍ਹਾਂ ਮਹਿਲਾ ਦਿਵਸ ਦੀ ਮਹੱਤਤਾ ਅਤੇ ਵਰਤਮਾਨ ਸਮੇਂ ਔਰਤ ਦੀ ਦਸ਼ਾ ਬਾਰੇ ਵੀ ਚਾਨਣਾ ਪਾਇਆ। ਸ਼੍ਰੀ ਮਾਂਗੇ ਰਾਮ ਨੇ ਪੰਜਾਬ ਵਿਚ ਵਧ ਰਹੇ ਗੈਂਗਸਟਰਵਾਦ ਅਤੇ ਨਸ਼ਿਆਂ ਦੇ ਵਰਤਾਰੇ ਬਾਰੇ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਬੇਨਤੀ ਕੀਤੀ ਅਤਤੇ ਲੋਕਾਂ ਨੂੰ ਇਸ ਵਿਰੁਧ ਅਵਾਜ਼ ਉਠਾਉਣ ਦੀ ਅਪੀਲ ਕੀਤੀ। ਸ੍ਰੀ ਅਮਰ ਸਿੰਘ ਨੇ ਪੰਜਾਬੀਆਂ ਨੂੰ ਹਥਕੜੀਆਂ ਅਤੇ ਬੇੜੀਆਂ ਲਾ ਕੇ ਡੀਪੋਰਟ ਕਰਨ ‘ਤੇ ਅਮਰੀਕਾ ਦੀ ਨਿਖੇਧੀ ਕੀਤੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਬੇਰੁਜ਼ਗਾਰ ਨੌਜਵਾਨਾਂ ਦੀ ਬਾਂਹ ਫੜੇ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਅਤੇ ਸਿਹਤ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਫੇਲ ਰਹੀ ਹੈ ਜਿਸ ਦਾ ਸੰਤਾਪ ਆਮ ਜਨਤਾ ਭੋਗ ਰਹੀ ਹੈ। ਸਰਕਾਰ ਵੱਲੋਂ ਕਿਸ਼ਤਾਂ ਵਿੱਚ ਬਕਾਏ ਦੇਣ ਦੀ ਯੋਜਨਾ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਉਨ੍ਹਾਂ ਇੱਕ ਮਹੀਨੇ ਵਿਚ ਬਕਾਏ ਦੇਣ ਦੀ ਗੱਲ ਆਖੀ। ਸ੍ਰੀ ਧਰਮ ਸਿੰਘ ਨੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸਰਕਾਰ ਨੂੰ ਹੱਲ ਕਰਨ ਦੀ ਅਪੀਲ ਕੀਤੀ। ਸ੍ਰੀ ਹਾਕਮ ਰਾਏ ਨੇ ਨਿੱਤ ਦਿਨ ਵਧ ਰਹੇ ਸੜਕ ਹਾਦਸਿਆ ਤੇ ਚਿੰਤਾ ਜਾਹਰ ਕਰਦਿਆ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਮੁਲਾਜਮਾਂ ਦੇ ਅਦਾਲਤਾਂ ਵਿਚ ਲੱਟਕ ਰਹੇ ਕੇਸਾਂ ਦਾ ਵੀ ਪਹਿਲ ਦੇ ਅਧਾਰ ‘ਤੇ ਸਰਕਾਰ ਨੂੰ ਨਿਪਟਾਰਾ ਕਰਨ ਦੀ ਗੱਲ ਆਖੀ। ਸ੍ਰੀ ਅਮਰਜੀਤ ਸਿੰਘ ਨੇ ਮਹੀਨਾਵਾਰ ਆਮਦਨ ਖਰਚ ਦਾ ਵੇਰਵਾ ਪੇਸ਼ ਕੀਤਾ। ਪ੍ਰਧਾਨ ਰੋਸ਼ਨ ਲਾਲ ਸੂਦ ਨੇ ਮੈਬਰਾਂ ਨੂੰ ਸੰਘਰਸ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ। ਸਰਪਰਸਤ ਰਾਮ ਸਰਨ ਸੂਦ ਨੇ ਅੰਤ ਵਿੱਚ ਧੰਨਵਾਦ ਕੀਤਾ। ਇਸ ਮੌਕੇ ਮੱਘਰ ਸਿੰਘ ਸਲਾਣਾ, ਚਰਨਜੀਤ ਸਿੰਘ ਮਾਜਰੀ, ਪ੍ਰੇਮ ਚੰਦ, ਅਮਰਜੀਤ ਸਿੰਘ, ਦੇਵ ਰਾਜ, ਰਾਕੇਸ਼ ਕੁਮਾਰ, ਜਤਿੰਦਰ ਪਾਲ, ਕੇਸਰ ਸਿੰਘ, ਜਗਦੀਸ਼ ਸਿੰਘ ਸੁਪਰਡੰਟ, ਸੁਰਜੀਤ ਸਿੰਘ , ਕਰਨੈਲ ਸਿੰਘ ਅਕਾਲਗੜ੍ਹ, ਜ਼ੋਰਾ ਸਿੰਘ ਭਾਦਸੋਂ, ਵੀਰ ਸਿੰਘ, ਭੀਮ ਸਿੰਘ, ਇੰਦਰਜੀਤ, ਗੁਰਮੇਲ ਸਿੰਘ, ਨਰਿੰਦਰ ਸਿੰਘ, ਜਤਿੰਦਰ ਕੁਮਾਰ, ਬੰਤ ਸਿੰਘ, ਕਮਲ ਸਿੰਘ, ਮਹਿੰਦਰ ਸਿੰਘ, ਜਗਦੀਸ਼ ਮੋਦੀ, ਸਸ਼ੀ ਭੂਸ਼ਨ ਅਤੇ ਜ਼ੋਰਾ ਸਿੰਘ ਗਿੱਲ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਮੀਟਿੰਗ ਉਪਰੰਤ ਐਸੋਸੀਏਸਨ ਦੇ ਆਗੂ ਅਤੇ ਮੈਬਰ ਸਾਂਝੀ ਤਸਵੀਰ ਕਰਵਾਉਂਦੇ ਹੋਏ।