
ਫ਼ਤਹਿਗੜ੍ਹ ਸਾਹਿਬ, ਮਾਰਚ 6 (ਜਗਜੀਤ ਸਿੰਘ) ਡਾਇਟ ਫਤਿਹਗੜ੍ਹ ਸਾਹਿਬ ਵਿਖੇ ਮਿਸ਼ਨ ਸਮਰੱਥ 3.0 ਤਹਿਤ ਦੋ ਰੋਜਾ ਬੀਆਰਸੀ ਦਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸ) ਸੁਸ਼ੀਲ ਨਾਥ ਅਤੇ ਜਿਲਾ ਸਿੱਖਿਆ ਅਫਸਰ (ਅ) ਸੰਜੀਵ ਗੌਤਮ ਨੇ ਅਧਿਆਪਕਾਂ ਨੂੰ ਨਵੀਆਂ ਤਕਨੀਕਾ ਰਾਹੀਂ ਵਿਦਿਆਰਥੀਆ ਨੂੰ ਸਕੂਲਾਂ ਵਿੱਚ ਪੜਾਉਣ ਬਾਰੇ ਜਾਣਕਾਰੀ ਦਿਤੀ। ਖੇੜਾ ਬਲਾਕ ਦੇ ਬੀਆਰਸੀ ਮਨਜੀਤ ਸਿੰਘ ਲੋਹਾਖੜੀ ਅਤੇ ਗੁਰਵਿੰਦਰ ਸਿੰਘ ਚੁੰਨੀ ਨੇ ਜਿਲਾ ਸਿਖਿਆ ਅਫ਼ਸਰਾਂ ਨੂੰ ਵਿਸ਼ੇਸ਼ ਤੌਰ ‘ਤੇ ਹੱਥ ਨਾਲ ਤਿਆਰ ਕੀਤੀ ਡਾਇਰੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਸਾਨੂੰ ਨਵੀਆਂ ਤਕਨੀਕਾਂ ਨੂੰ ਸਕੂਲਾਂ ਵਿੱਚ ਲਾਗੂ ਕਰਨਾ ਚਾਹੀਦਾ ਹੈ ਤਾ ਜੋ ਵਿਦਿਆਰਥੀ ਨਵੀਆਂ ਤਕਨੀਕਾਂ ਨਾਲ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ। ਇਸ ਮੌਕੇ ਉਨ੍ਹਾਂ ਬੀਆਰਸੀ ਦੀ ਨਵੀਆਂ ਤਕਨੀਕਾਂ ਨਾਲ ਪੜਾਉਣ ਦੇ ਲਈ ਪ੍ਰਸੰਸਾ ਵੀ ਕੀਤੀ। ਇਸ ਮੌਕੇ 8 ਬਲਾਕਾ ਦੇ ਬੀਆਰਸੀ ਨੂੰ ਟਰੇਨਿੰਗ ਦਿੱਤੀ ਗਈ ਜੋਂ ਆਪਣੇ ਬਲਾਕਾਂ ਵਿੱਚ ਇੱਕ ਰੋਜ਼ਾ ਟਰੇਨਿੰਗ ਦੇਣਗੇ। ਇਸ ਮੌਕੇ ਨੈਸ਼ਨਲ ਐਵਾਰਡੀ ਜਗਤਾਰ ਸਿੰਘ ਮਨੈਲਾ, ਕਮਲਦੀਪ ਸਿੰਘ ਸੋਹੀ, ਸਰਬਜੀਤ ਸਿੰਘ, ਪ੍ਰਦੀਪ ਸਿੰਘ, ਰੁਪਿੰਦਰ ਟਿਵਾਣਾ, ਕੇਐਸ ਭਗੜਾਣਾ, ਸੱਸੀ ਭੂਸਨ, ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਜਿਲਾ ਸਿਖਿਆ ਅਫ਼ਸਰਾਂ ਨੂੰ ਬੀਆਰਸੀ ਹਥ ਨਾਲ ਤਿਆਰ ਕੀਤੀ ਡਾੲਰੀ ਦੇ ਕੇ ਸਨਮਾਨਿਤ ਕਰਦੇ ਹੋਏ।