ਜਿਲ੍ਹਾ ਬਾਰ ਦੇ ਪ੍ਰਧਾਨ ਵਿਰਕ ਨੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਤੋਂ ਲਿਆ ਅਸੀਰਵਾਦ

ਫ਼ਤਹਿਗੜ੍ਹ ਸਾਹਿਬ, (ਅਜੇ ਕੁਮਾਰ): ਜਿਲ੍ਹਾ ਬਾਰ ਐਸੋਸੀਏਸਨ ਦੇ ਨਵ-ਨਿਯੁਕਤ ਪ੍ਰਧਾਨ ਗਗਨਦੀਪ ਸਿੰਘ ਵਿਰਕ ਨੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਰਣਧੀਰ ਸਿੰਘ ਚੀਮਾ ਦੇ ਜੱਦੀ ਪਿੰਡ ਕਰੀਮਪੁਰਾ ਵਿਚ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪ੍ਰੀਵਾਰ ਅਤੇ ਪਿੰਡ ਵਾਸੀਆ ਤੋਂ ਅਸੀਰਵਾਦ ਲਿਆ ਅਤੇ ਇਸ ਜਿਤ ਲਈ ਧੰਨਵਾਦ ਕੀਤਾ। ਉਨ੍ਹਾਂ ਸਮੂਹ ਨਿਵਾਸੀਆਂ ਅਤੇ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਦੇ ਜਥੇਦਾਰ ਰਣਧੀਰ ਸਿੰਘ ਚੀਮਾ ਦਾ ਵਿਸੇਸ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ਼ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਗੁਰਮੀਤ ਸਿੰਘ ਸੋਨੂੰ ਚੀਮਾ, ਸਾਬਕਾ ਚੇਅਰਮੈਨ ਸਵਰਨ ਸਿੰਘ ਗੋਪਾਲੋ, ਅਕਾਲੀ ਦਲ ਦੇ ਜਿਲਾ ਖਜ਼ਾਨਚੀ ਬਰਿੰਦਰ Ç।ਸੰਘ ਸੋਢੀ, ਮਨਿੰਦਰਪਾਲ ਸਿੰਘ ਬਾਜਵਾ, ਠੇਕੇਦਾਰ ਪਰਮਜੀਤ ਸਿੰਘ, ਰਵਿੰਦਰ ਸਿੰਘ ਨੌਗਾਵਾਂ, ਜਤਿੰਦਰਪਾਲ ਸਿੰਘ ਕਾਹਲੋ, ਮਾ. ਅਜੀਤ ਸਿੰਘ, ਕਰਮਜੀਤ ਸਿੰਘ ਢੀਂਡਸਾ, ਤਰਨਜੀਤ ਸਿੰਘ ਤਰਨੀ, ਸਰਪੰਚ ਕਮਲਜੀਤ ਸਿੰਘ ਚੀਮਾ, ਗੁਰਪ੍ਰੇਮ ਸਿੰਘ, ਮਹਿੰਦਰ ਸਿੰਘ ਚੀਮਾ, ਕੁਲਦੀਪ ਸਿੰਘ ਢੀਂਡਸਾ, ੁਰਮੇਲ ਸਿੰਘ, ਗੁਰਦੀਪ ਸਿੰਘ, ਹਰਦੇਵ ਸਿੰਘ, ਮਾ. ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਰੈਲੋ, ਫੌਜੀ ਪ੍ਰੀਤਮ ਸਿੰਘ, ਹਰਮਨਜੀਤ ਸਿੰਘ ਘੇਲ, ਸੁਖਜਿੰਦਰ ਸਿੰਘ ਵਿਰਕ, ਸੰਮੀ ਮਨੂੰ, ਲਵਪ੍ਰੀਤ ਸਿੰਘ ਵਿਰਕ, ਕਰਨੈਲ ਸਿੰਘ, ਰਵੀ ਅਤੇ ਮੁਕੇਸ਼ ਕੁਮਾਰ ਮੱਕੜ ਆਦਿ ਹਾਜ਼ਰ ਸਨ। ਇਸ ਮੌਕੇ ਚੀਮਾ ਪ੍ਰੀਵਾਰ ਅਤੇ ਪਿੰਡ ਵਾਸੀਆਂ ਨੇ ਸ੍ਰੀ ਵਿਰਕ ਦਾ ਸਨਮਾਨ ਵੀ ਕੀਤਾ ਅਤੇ ਵਧਾਈ ਦਿਤੀ। 

ਫੋਟੋ ਕੈਪਸ਼ਨ: ਜ਼ਿਲ੍ਹਾ ਬਾਰ ਐਸੋਸੀਏਸਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ, ਜਗਦੀਪ ਸਿੰਘ ਚੀਮਾ ਸਮੇਤ ਗਲਬਾਤ ਕਰਦੇ ਹੋਏ।

ਫ਼ੋਟੋ ਕੈਪਸਨ: ਜ਼ਿਲ੍ਹਾ ਬਾਰ ਐਸੋਸੀਏਸਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ ਦਾ ਪਿੰਡ ਕਰੀਮਪੁਰਾ ਵਿਚ ਸਨਮਾਨ ਕਰਦੇ ਹੋਏ ਪਿੰਡ ਵਾਸੀ ਅਤੇ ਚੀਮਾ ਪ੍ਰੀਵਾਰ।

Leave a Comment