
*ਅੰਤਿਮ ਸਹਾਰਾ ਸੁਸਾਇਟੀ ਨੇ ਲਵਾਰਸ ਲਾਸ ਦਾ ਕੀਤਾ ਅੰਤਮ ਸੰਸਕਾਰ ਫ਼ਤਹਿਗੜ੍ਹ ਸਾਹਿਬ,(ਅਜੇ ਕੁਮਾਰ)*
ਅੰਤਿਮ ਸਹਾਰਾ ਵੈਲਫ਼ੇਅਰ ਸੁਸਾਇਟੀ ਰਜਿ. ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਵਲੋਂ 273ਵੀਂ ਲਵਾਰਿਸ ਲਾਸ ਦਾ ਅੰਤਮ ਸੰਸਕਾਰ ਪੁਲੀਸ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਅਤੇ ਪੰਡਤ ਨਰਿੰਦਰ ਕਾਲਾ ਮੂਲੇਪੁਰ ਆਦਿ ਵੀ ਮੌਜੂਦ ਸੀ। ਸ੍ਰੀ ਲਾਲੀ ਨੇ ਦਸਿਆ ਕਿ ਸੁਸਾਇਟੀ ਵਲੋਂ ਜਿਥੇ ਸਮਾਜ ਸੇਵਾ ਦੇ ਕਾਰਜ਼ ਕੀਤੇ ਜਾਦੇ ਹਨ ਉਥੇ ਲਵਾਰਸ ਲਾਸਾਂ ਦਾ ਲਗਾਤਾਰ ਸੰਸਕਾਰ ਦਾ ਸਿਲਸਲਾ ਥਾਣਾ ਸਰਹਿੰਦ ਦੀ ਪੁਲਿਸ ਦੇ ਸਹਿਯੋਗ ਨਾਲ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।
ਫੋਟੋ ਕੈਪਸ਼ਨ: ਸੁਸਾਇਟੀ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਅਤੇ ਹੋਰ ਲਵਾਰਸ ਲਾਸ ਦਾ ਸੰਸਕਾਰ ਕਰਦੇ ਹੋਏ।