*ਵੈਲਫ਼ੇਅਰ ਕਲੱਬ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਦਾ ਕੀਤਾ ਸਨਮਾਨ* 

*ਵੈਲਫ਼ੇਅਰ ਕਲੱਬ ਵੱਲੋਂ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਦਾ ਕੀਤਾ ਸਨਮਾਨ*

 

ਫਤਿਹਗੜ੍ਹ ਸਾਹਿਬ, ਮਾਰਚ 11 (ਜਗਜੀਤ ਸਿੰਘ) ਜੈ ਸੱਤਿਆ ਕਰਮ ਵੈਲਫ਼ੇਅਰ ਅਤੇ ਸਪੋਰਟਸ ਕਲੱਬ ਵੱਲੋਂ ਰੇਲਵੇ ਰੋਡ ਸਰਹਿੰਦ ਉਪਰ ਲਿਬੜਾ ਕੋਠੀ ਦੇ ਸਾਹਮਣੇ ਮਾਤਾ ਦਾ ਜਾਗਰਣ ਕਰਵਾਇਆ ਗਿਆ ਜਿਸ ਵਿਚ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਵਿਸੇਸ਼ ਤੌਰ ‘ਤੇ ਸਿਰਕਤ ਕਰਦਿਆ ਕਿਹਾ ਕਿ ਪੰਜਾਬ ਸਾਰੇ ਧਰਮਾਂ ਨਾਲ ਸਬੰਧਤ ਲੋਕਾਂ ਦਾ ਇੱਕ ਖਿੜਿਆ ਹੋਇਆ ਗੁਲਦਸਤਾ ਹੈ, ਜਿਥੇ ਸਾਰਾ ਸਾਲ ਕਿਸੇ ਨਾ ਕਿਸੇ ਧਰਮ ਨਾਲ ਸਬੰਧਿਤ ਧਾਰਮਿਕ ਹੁੰਦੇ ਹਨ ਅਤੇ ਹਰ ਵਰਗ ਦੇ ਲੋਕ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਇਨ੍ਹਾਂ ਵਿਚ ਸਾਮਲ ਹੁੰਦੇ ਹਨ। ਉਨ੍ਹਾਂ ਕਲੱਬ ਵਲੋਂ ਕੀਤੇ ਇਸ ੳਪਰਾਲੇ ਦੀ ਸਲਾਘਾ ਕਰਦਿਆ ਕਿਹਾ ਕਿ ਸਾਨੂੰ ਅਜਿਹੇ ਕਾਰਜ਼ਾਂ ਵਿਚ ਵੱਧ ਚੜ੍ਹ ਕੇ ਸਾਮਲ ਹੋਣਾ ਚਾਹੀਦਾ ਹੈ। ਜਾਗਰਣ ਦੌਰਾਨ ਕਲੱਬ ਮੈਂਬਰਾਂ ਅਤੇ ਪ੍ਰਧਾਨ ਐਸਕੇ ਪੁਰੀ ਵੱਲੋਂ ਖੀਰ ਪੂਰੀਆਂ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਆਪ ਦੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਪਾਵੇਲ ਹਾਂਡਾ, ਜਗਦੀਪ ਮਨੀ, ਸੁਮਿਤ ਸ਼ਰਮਾ, ਸੁਖਵੀਰ ਸੋਢੀ, ਹੈਪੀ ਹਾਂਡਾ, ਸੁਨੀਲ ਕੁਮਾਰ ਅਤੇ ਯੱਸ ਕੁਮਾਰ ਆਦਿ ਨੇ ਵੀ ਸਿਰਕਤ ਕੀਤੀ। ਪ੍ਰਬੰਧਕਾਂ ਨੇ ਚੇਅਰਮੈਨ ਢਿਲੋ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਵੀ ਕੀਤਾ।

 

ਫੋਟੋ ਕੈਪਸ਼ਨ: ਜਾਗਰਣ ਦੇ ਪ੍ਰਬੰਧਕ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ।

Leave a Comment