8.26 ਕਰੋੜ ਨਾਲ ਅਮਲੋਹ ਅੰਦਰ ਪਾਇਪ ਲਾਇਨ, ਟੈਂਕੀ, ਟਿਊਬਵੈੱਲ ਦਾ ਕੰਮ ਨੇਪਰੇ ਚੜੇਗਾ- ਵਿਧਾਇਕ ਗੈਰੀ ਬੜਿੰਗ
ਵਿਧਾਇਕ ਗੈਰੀ ਬੜਿੰਗ ਨੇ ਅਮਲੋਹ ਵਿੱਚ ਵਾਟਰ ਸਪਲਾਈ ਦੇ ਪਾਇਪ ਲਾਈਨ ਦੇ ਕੰਮ ਦੀ ਕਰਵਾਈ ਸੁਰੂਆਤ
ਅਮਲੋਹ(ਅਜੇ ਕੁਮਾਰ)
ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਵਿੱਚ ਵਾਟਰ ਸਪਲਾਈ ਦੇ ਪਾਇਪ ਲਾਈਨਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਮੌਕੇ ਕਿਹਾ ਕਿ 8.26 ਕਰੋੜ ਦੀ ਲਾਗਤ ਨਾਲ ਸ਼ਹਿਰ ਅੰਦਰ ਪਾਇਪ ਲਾਇਨ, ਟੈਂਕੀ, ਟਿਊਬਵੈੱਲ ਦਾ ਕੰਮ ਨੇਪਰੇ ਚੜੇਗਾ ਜਿਸਦੀ ਲੋਕਾਂ ਨੂੰ ਲੰਮੇ ਸਮੇਂ ਤੋਂ ਉਡੀਕ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਦੇ ਕਾਰਜ਼ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਜਲਮ ਮੁਕੰਮਲ ਹੋ ਕੇ ਸਹਿਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ ਅਤੇ ਰਹਿੰਦੇ ਕਾਰਜ ਜਲਦ ਸੁਰੂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਲਈ ਬਚਨਬੰਧ ਹੈ ਅਤੇ ਵਗੈਰ ਭੇਦ ਭਾਵ ਵਿਕਾਸ ਕਾਰਜ਼ ਜਾਰੀ ਹਨ। ਉਨ੍ਹਾਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿਚ ਵੀ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਿਧਾਇਕ ਵੱਲੋਂ 8.26 ਕਰੋੜ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ ਹੈ ਜਿਸ ਨਾਲ ਸ਼ਹਿਰ ਅੰਦਰ ਪਾਣੀ ਦੀ ਟੈਂਕੀ, ਟਿਊਬਵੈੱਲ ਅਤੇ 23 ਕਿਲੋਮੀਟਰ ਦੇ ਕਰੀਬ ਵਾਟਰ ਸਪਲਾਈ ਦੀ ਪਾਇਪ ਪਾਈ ਜਾਵੇਗੀ। ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ, ਮੀਤ ਪ੍ਰਧਾਨ ਜਗਤਾਰ ਸਿੰਘ, ਕੌਂਸਲਰ ਲਵਪ੍ਰੀਤ ਸਿੰਘ ਲਵੀ, ਸਨੀ ਮਾਹੀ, ਬੰਤ ਸਿੰਘ, ਭਾਗ ਸਿੰਘ, ਜਸਵੀਰ ਸਿੰਘ ਫੌਜੀ, ਮੋਨੀ ਪੰਡਿਤ, ਕੁਲਦੀਪ ਦੀਪਾ ਅਤੇ ਦਵਿੰਦਰ ਅਰੋੜਾ ਆਦਿ ਮੌਜੂਦ ਸਨ।
ਫੋਟੋ ਕੈਪਸਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਾਟਰ ਸਪਲਾਈ ਦੇ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਦੇ ਹੋਏ।