ਕਰਨਲ ਨਾਲ ਹੋਏ ਜ਼ਬਰ ਉਪਰੰਤ ਫ਼ੌਜ ਅਤੇ ਫ਼ੌਜੀਆਂ ਵਿਚ ਪੈਦਾ ਹੋਈ ਅਸਤੁੰਸਟੀ ਨਾਲ ਵੱਡਾ ਨੁਕਸਾਨ ਹੋ ਸਕਦਾ-ਮਾਨ

ਕਰਨਲ ਨਾਲ ਹੋਏ ਜ਼ਬਰ ਉਪਰੰਤ ਫ਼ੌਜ ਅਤੇ ਫ਼ੌਜੀਆਂ ਵਿਚ ਪੈਦਾ ਹੋਈ ਅਸਤੁੰਸਟੀ ਨਾਲ ਵੱਡਾ ਨੁਕਸਾਨ ਹੋ ਸਕਦਾ-ਮਾਨ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਮਰੇ ਵਿਚ ਕੈਦ ਰੱਖਣਾ ਅਸਹਿ

ਫ਼ਤਹਿਗੜ੍ਹ ਸਾਹਿਬ,

ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਕਰਨਲ ਪੁਸਪਿੰਦਰ ਸਿੰਘ ਬਾਠ ਅਤੇ ਉਸ ਦੇ ਪੁੱਤਰ ਉਤੇ ਪਟਿਆਲਾ ਪੁਲਿਸ ਵੱਲੋ ਕੀਤੇ ਗੈਰ-ਵਿਧਾਨਿਕ ਅਤੇ ਗੈਰ ਇਨਸਾਨੀਅਤ ਜ਼ਬਰ ਦੀ ਬਦੌਲਤ ਪੰਜਾਬ ਅਤੇ ਦੇਸ ਦੇ ਹੁਕਮਰਾਨਾਂ ਦੀ ਦੁਨੀਆਂ ਵਿਚ ਵੱਡੀ ਬਦਨਾਮੀ ਹੋਈ ਹੈ ਅਤੇ ਸਹੀ ਢੰਗ ਨਾਲ ਹੁਕਮਰਾਨਾਂ ਵੱਲੋ ਰਾਜ ਭਾਗ ਨਾ ਚਲਾਉਣ ਦੀ ਗੱਲ ਤੇਜ਼ੀ ਨਾਲ ਉੱਠ ਰਹੀ ਹੈ। ਇਸ ਕਾਰਣ ਭਾਰਤੀ ਫ਼ੌਜ ਅਤੇ ਸਾਬਕਾ ਹੇਠਲੇ ਰੈਕ ਦੇ ਸਿਪਾਹੀਆ ਆਦਿ ਵੱਲੋ ਪੰਜਾਬ ਦੇ ਜਿਲਿ੍ਹਆਂ ਵਿਚ ਸਮੂਹਿਕ ਰੂਪ ਵਿਚ ਵੱਡੇ ਰੋਸ ਪ੍ਰਦਰਸਨ ਹੋਣੇ ਇਸ ਗੱਲ ਨੂੰ ਪ੍ਰਤੱਖ ਕਰਦਾ ਹੈ ਕਿ ਫੌਜੀਆ ਵਿਚ ਇਸ ਕਾਰਣ ਵੱਡੀ ਬੇਚੈਨੀ ਤੇ ਅਸਤੁੰਸਟੀ ਹੈ ਜਿਸ ਦੇ ਨਤੀਜੇ ਕਦਾਚਿਤ ਇਥੋ ਦੀ ਕਾਨੂੰਨੀ ਵਿਵਸਥਾਂ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਸਹੀ ਰੱਖਣ ਵਿਚ ਸਹੀ ਸਾਬਤ ਨਹੀ ਹੋਣਗੇ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵਿਸੇ ਉਤੇ ਨਿਰਪੱਖਤਾ ਨਾਲ ਹੋਣ ਵਾਲੀ ਜਾਂਚ ਵਿਚ ਦੋਸ਼ੀ ਪਾਏ ਜਾਣ ਵਾਲੇ ਪੁਲਿਸ ਅਧਿਕਾਰੀਆ ਨੂੰ ਸਖਤ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋੀ ਪੁਲੀਸ ਕਦੇ ਵੀ ਕਾਨੂੰਨ ਨੂੰ ਆਪਣੇ ਹੱਥ ਵਿਚ ਨਾ ਲੈ ਸਕੇ। ਉਨ੍ਹਾਂ ਕਿਹਾ ਕਿ ਕੇਵਲ ਫ਼ੌਜੀ ਅਫਸਰ ਨਾਲ ਹੋਏ ਜ਼ਬਰ ਦੀ ਗੱਲ ਤਾਂ ਇਕ ਪਾਸੇ ਰਹੀ ਦੂਸਰੇ ਪਾਸੇ ਬੀਤੇ 119 ਦਿਨਾਂ ਤੋ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਿਸ ਤਰ੍ਹਾਂ ਉਨ੍ਹਾਂ ਦੀਆ ਮੰਗਾਂ ਦੀ ਪੂਰਤੀ ਲਈ ਖਨੌਰੀ ਅਤੇ ਸੰਭੂ ਬਾਰਡਰ ਉਤੇ ਚੱਲ ਰਹੇ ਧਰਨਿਆ ਨੂੰ ਤਾਕਤ ਦੀ ਵਰਤੋ ਕਰਕੇ ਖਤਮ ਕੀਤਾ ਗਿਆ ਹੈ ਅਤੇ ਸ੍ਰੀ ਡੱਲੇਵਾਲ ਨੂੰ ਇਕ ਕੈਦੀ ਦੀ ਤਰ੍ਹਾਂ ਹਸਪਤਾਲ ਦੇ ਕਮਰੇ ਵਿਚ ਰੱਖਿਆ ਗਿਆ ਹੈ ਇਸ ਨਾਲ ਹਲਾਤ ਠੀਕ ਹੋਣ ਦੀ ਥਾਂ ਹੋਰ ਬਦਤਰ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਨਾਜੁਕ ਬਣੀ ਹੋਈ ਹੈ। ਇਸ ਲਈ ਬਿਹਤਰ ਹੋਵੇਗਾ ਕਿ ਕੇਦਰ ਅਤੇ ਪੰਜਾਬ ਦੀਆਂ ਸਰਕਾਰਾਂ ਕਿਸਾਨ ਮਜਦੂਰਾਂ ਦੀਆਂ ਮੰਗਾਂ ਪ੍ਰਤੀ ਆਪਣੀ ਹਊਮੈ ਭਰੀ ਜਿੱਦ ਦਾ ਤਿਆਗ ਕਰਕੇ ਉਨ੍ਹਾਂ ਦੀਆਂ ਫਸਲਾਂ ਦੀਆਂ ਕੀਮਤਾਂ ਸੰਬੰਧੀ ਅਤੇ ਉਨ੍ਹਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਸੰਬੰਧੀ ਜੋ ਮੰਗਾਂ ਰੱਖੀਆ ਹਨ ਉਨ੍ਹਾਂ ਨੂੰ ਤੁਰੰਤ ਪ੍ਰਵਾਨ ਕਰਕੇ ਸੁਖਾਵਾਂ ਮਹੌਲ ਪੈਦਾ ਕਰੇ ਤਾਂ ਜੋਂ ਸਰਹੱਦੀ ਸੂਬੇ ਪੰਜਾਬ ਦੇ ਅਮਨ ਚੈਨ ‘ਤੇ ਕਾਨੂੰਨੀ ਵਿਵਸਥਾਂ ਸਹੀ ਰਹਿ ਸਕੇ। ਉਨ੍ਹਾਂ ਫੜੇ ਕਿਸਾਨ ਆਗੂਆਂ ਦੀ ਵੀ ਤੁਰੰਤ ਬਾਇੱਜਤ ਰਿਹਾਈ ਦੀ ਮੰਗ ਕੀਤੀ।

ਫੋਟੋ ਕੈਪਸ਼ਨ: ਸਿਮਰਨਜੀਤ ਸਿੰਘ ਮਾਨ

Leave a Comment

12:45