ਅਗਰਵਾਲ ਸਮਾਜ ਵੱਲੋਂ ਜ਼ਿਲਾ ਫਤਿਹਗੜ੍ਹ ਸਾਹਿਬ ਐਸ ਐਸ ਪੀ ਸ੍ਰੀ ਸ਼ੁਭਮ ਅਗਰਵਾਲ ਦਾ ਕੀਤਾ ਸਵਾਗਤ
ਫਤਿਹਗੜ੍ਹ ਸਾਹਿਬ (ਅਜੇ ਕੁਮਾਰ)
ਅਗਰਵਾਲ ਵੈਲਫੇਅਰ ਬੋਰਡ ਪੰਜਾਬ ਦੇ ਐਕਸ ਡਾਇਰੈਕਟਰ ਸ਼ਿਵ ਕੁਮਾਰ ਗਰਗ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਤੇ ਅਗਰਵਾਲ ਸਮਾਜ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਅਜੇ ਕਾਂਸਲ ਜੀ ਦੀ ਅਗਵਾਈ ਦੇ ਵਿੱਚ ਇੱਕ ਵਫਦ ਮਾਨਯੋਗ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਵੇਂ ਲੱਗੇ ਐਸ ਐਸ ਪੀ ਸਾਹਿਬ ਜੀ ਨੂੰ ਮਿਲਿਆ ਅਤੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਦਾ ਐਸ ਐਸ ਪੀ ਲੱਗਣ ਤੇ ਵਧਾਈ ਦਿੱਤੀ ਇਸ ਮੌਕੇ ਤੇ ਡਾਕਟਰ ਅਜੇ ਕਾਂਸਲ ਜੀ ਵੱਲੋਂ ਐਸ ਐਸ ਪੀ ਸ਼ੁਭਮ ਅਗਰਵਾਲ ਸਾਹਿਬ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਜੋ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹ ਬਹੁਤ ਹੀ ਸ਼ਲਾਗਾ ਯੋਗ ਹੈ ਜਿਸ ਦਾ ਸਾਰੇ ਪਾਸੇ ਵਧਾਈ ਦਿੱਤੀ ਜਾ ਰਹੀ ਹੈ ਡਾਕਟਰ ਕਾਂਸਲ ਜੀ ਨੇ ਇਹ ਵੀ ਦੱਸਿਆ ਅਗਰਵਾਲ ਸਮਾਜ ਦਾ ਭਾਰਤ ਦੇ ਵਿੱਚ ਵੱਖ-ਵੱਖ ਸਰਕਾਰਾਂ ਨੂੰ ਚਲਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਅਤੇ ਅਗਰਵਾਲ ਸਮਾਜ ਭਾਰਤ ਵਰਸ਼ ਵਿੱਚ ਹਰ ਤਰ੍ਹਾਂ ਦੇ ਸਮਾਜਿਕ ,ਧਾਰਮਿਕ ਕੰਮਾਂ ਵਿੱਚ ਵੱਧ ਚੜ ਕੇ ਸਹਿਯੋਗ ਦਿੰਦੀ ਹੈ ਅਤੇ ਡਾਕਟਰ ਕਾਂਸਲ ਜੀ ਵੱਲੋਂ ਅਗਰਵਾਲ ਸਮਾਜ ਨੂੰ ਇੱਕ ਜੁੱਟ ਹੋਣ ਲਈ ਕਿਹਾ ਗਿਆ ਹੈ ਅਤੇ ਡਾਕਟਰ ਅਜੈ ਕਾਂਸਲ ਜੀ ਦੀ ਅਗਵਾਈ ਵਿੱਚ ਉਹਨਾਂ ਦੀ ਪੂਰੀ ਟੀਮ ਪੂਰੀ ਤਨ ਦੇਹੀ ਨਾਲ ਅਗਰਵਾਲ ਪਰਿਵਾਰ ਨੂੰ ਜੋੜਨ ਵਿੱਚ ਕੰਮ ਕਰ ਰਹੀ ਹੈ,ਸਰਹਿੰਦ ਅਗਰਵਾਲ ਸਭਾ ਦੇ ਪ੍ਰਧਾਨ ਸ੍ਰੀ ਵਨੀਤ ਗੁਪਤਾ ਜੀ, ਬਸੀ ਅਗਰਵਾਲ ਸਭਾ ਦੇ ਪ੍ਰਧਾਨ ਸ਼੍ਰੀ ਅਨੂਪ ਸਿੰਗਲਾ ਜੀ, ਸ੍ਰੀ ਸਮੀਰ ਸਿੰਗਲਾ ਜੀ, ਸ਼੍ਰੀ ਰਕੇਸ਼ ਗੁਪਤਾ ਜੀ ,ਸ੍ਰੀ ਸੌਰਵ ਗੋਇਲ ਜੀ ,ਸ੍ਰੀ ਵਿਨੇ ਗੁਪਤਾ ਜੀ ,ਸ਼੍ਰੀ ਵਿਨੇ ਕਾਂਸਲ ਜੀ ਆਦੀ ਇਸ ਮੌਕੇ ਤੇ ਉਪਸਥਿਤ ਸਨ। ਮਾਨਯੋਗ ਐਸ ਐਸ ਪੀ ਸ੍ਰੀ ਸ਼ੁਭਮ ਅਗਰਵਾਲ ਜੀ ਵੱਲੋਂ ਡਾਕਟਰ ਕਾਂਸਲ ਜੀ ਦੀ ਟੀਮ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਜਿਲਾ ਫਤਿਹਗੜ ਸਾਹਿਬ ਦੇ ਵਿੱਚ ਨਸ਼ਿਆਂ ਵਿਰੁੱਧ ਬਿੱਡੀ ਮੁਹਿਮ ਨਾਲ ਨਸ਼ਿਆ ਨੂੰ ਖਤਮ ਕਰਨਗੇ ਅਤੇ ਸਮਾਜ ਦੇ ਵਿੱਚ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਆਮ ਪਬਲਿਕ ਨੂੰ ਸਹਿਯੋਗ ਦੇਣਗੇ।
ਫੋਟੋ ਕੈਪਸਨ : ਅਗਰਵਾਲ ਸਮਾਜ ਦਾ ਵਫਦ ਤੇ ਐਸ ਐਸ ਪੀ ਸ਼ੁਭਮ ਅਗਰਵਾਲ