ਸ੍ਰੀ ਹਰੀ ਕਥਾ ਸੰਮਤੀ ਵਲੋਂ 29 ਦੀ ਸਾਮ ਨੂੰ ਧਾਰਮਿਕ ਸਮਾਗਮ ਕਰਵਾਉਂਣ ਦਾ ਲਿਆ ਫ਼ੈਸਲਾ
ਅਮਲੋਹ(ਅਜੇ ਕੁਮਾਰ)
ਸ੍ਰੀ ਹਰੀ ਕਥਾ ਸੰਮਤੀ ਰਜਿ. ਅਮਲੋਹ ਵਲੋਂ ਹਿੰਦੂ ਨਵੇ ਸ਼ਾਲ ਦੀ ਆਮਦ ਨੂੰ ਮੁੱਖ ਰੱਖ ਕੇ 29 ਮਾਰਚ ਦੀ ਸਾਮ 6 ਵਜੇ ਤੋਂ 10 ਵਜੇ ਤੱਕ ਸ੍ਰੀ ਰਾਮ ਲੀਲਾ ਹਾਲ ਬੁੱਗਾ ਬੱਸ ਸਟੈਡ ਅਮਲੋਹ ਵਿਖੇ ‘ਇਕ ਸਾਮ ਸਨਾਤਨ ਕੇ ਨਾਮ’ ਕਰਵਾਉਂਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਭਜਨ ਸਮਰਾਟ ਮੁਨੀਸ ਬਾਂਸਲ ਅਤੇ ਗੁਲਸ਼ਨ ਧੀਮਾਨ ਭਜਨਾਂ ਦਾ ਗੁਣਗਾਣ ਕਰਨਗੇ। ਸੰਮਤੀ ਦੇ ਅਹੁੱਦੇਦਾਰਾਂ ਨੇ ਇਲਾਕਾ ਨਿਵਾਸੀਆਂ ਨੂੰ ਇਸ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦਸਿਆ ਕਿ ਇਸ ਮੌਕੇ ਅਤੁੱਟ ਲੰਗਰ ਵਰਤੇਗਾ।