ਪ੍ਰਦੇਸ਼ ਕਾਂਗਰਸ ਸੇਵਾ ਦਲ ਨਾਲ ਹੀ ਬਣੀ ਹੈ ਕਾਂਗਰਸ ਦੀ ਪਹਿਚਾਣ: ਡਾ. ਜੋਗਿੰਦਰ ਸਿੰਘ ਮੈਣੀ
ਸੀਨੀਅਰ ਕਾਂਗਰਸੀ ਆਗੂ ਡਾ. ਮੈਣੀ ਨੇ ਕੀਤਾ ਲਾਲ ਸਿੰਘ ਲਾਲੀ ਦਾ ਸਨਮਾਨ
ਮਾਰਚ 27 (ਜਗਜੀਤ ਸਿੰਘ) ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਜਿਲਾ ਫਤਹਿਗੜ੍ਹ ਸਾਹਿਬ ਦੇ ਨਵੇਂ ਬਣੇ ਪ੍ਰਧਾਨ ਲਾਲ ਸਿੰਘ ਲਾਲੀ ਨੂੰ ਸਨਮਾਨਿਤ ਕਰਨ ਲਈ ਸੀਨੀਅਰ ਕਾਂਗਰਸ ਆਗੂ ਅਤੇ ਲਾਈਨਜ਼ ਕਲੱਬ ਸੁਪਰੀਮ ਦੇ ਨਵੇਂ ਬਣੇ ਪ੍ਰਧਾਨ ਡਾ. ਜੋਗਿੰਦਰ ਸਿੰਘ ਮੈਣੀ ਅਤੇ ਪ੍ਰਿੰਸ ਮੈਣੀ ਵੱਲੋਂ ਇਕ ਸਮਾਗਮ ਕਰਕੇ ਸਨਮਾਨ ਕੀਤਾ ਗਿਆ, ਜਿਸ ਵਿੱਚ ਕਾਂਗਰਸ ਨਾਲ ਜੁੜੇ ਆਗੂ ਅਤੇ ਵਰਕਰ ਸ਼ਾਮਲ ਹੋਏ। ਡਾ. ਮੈਣੀ ਨੇ ਸ੍ਰੀ ਲਾਲ ਸਿੰਘ ਲਾਲੀ ਨੂੰ ਸਰੋਪਾ ਭੇਟ ਕਰਕੇ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਕਿਹਾ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸ੍ਰੀ ਲਾਲੀ ਬੂਥ ਅਤੇ ਜ਼ਿਲ੍ਹਾ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਬਣਾਉਣਗੇ ਅਤੇ ਕਾਂਗਰਸ ਸੇਵਾ ਦਲ ਦਾ ਦਾਇਰਾ ਵੱਡਾ ਕਰਨਗੇ। ਉਨ੍ਹਾਂ ਨੇ ਕਿਹਾ ਕਾਂਗਰਸ ਹਮੇਸ਼ਾ ਮਿਹਨਤੀ ਵਰਕਰਾਂ ਦਾ ਮਾਨ ਸਨਮਾਨ ਕਰਦੀ ਆਈ ਹੈ ਕਾਂਗਰਸ ਪਾਰਟੀ ਅਸਲ ਵਿੱਚ ਸੇਵਾਦਾਰਾਂ ਦੀ ਪਾਰਟੀ ਹੈ ਅਤੇ ਪਾਰਟੀ ਨੂੰ ਮਜਬੂਤ ਕਰਨ ਵਿੱਚ ਕਾਂਗਰਸੀ ਸੇਵਾ ਦਲ ਦਾ ਹਮੇਸ਼ਾ ਬਹੁਤ ਵੱਡਾ ਹਥ ਰਿਹਾ ਹੈ। ਸ੍ਰੀ ਲਾਲੀ ਨੇ ਡਾ. ਮੈਣੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਹਲਕੇ ਵਿਚ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਪਾਰਟੀ ਦੀ ਮਜਬੂਤੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ 2027 ਵਿਚ ਸਾਨਦਾਰ ਜਿਤ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਹਰਪ੍ਰੀਤ ਸਿੰਘ, ਰਾਮ ਪ੍ਰਕਾਸ਼ ਚੋਪੜਾ, ਕੌਂਸਲਰ ਸੋਮਨਾਥ, ਇੰਟਕ ਦੇ ਪ੍ਰਧਾਨ ਰਾਮ ਕੇਵਲ ਯਾਦਵ, ਤਾਰਾ ਸਿੰਘ ਅਤੇ ਮੌਂਟੀ ਅਜਨਾਲੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ ਲਾਲ ਸਿੰਘ ਲਾਲੀ ਦਾ ਸਨਮਾਨ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਡਾ. ਜੋਗਿੰਦਰ ਸਿੰਘ ਮੈਣੀ ਅਤੇ ਹੋਰ।