ਸ੍ਰੀ ਸੀਤਲਾ ਮਾਤਾ ਵੈਲਫ਼ੇਅਰ ਟਰੱਸਟ ਵਲੋਂ 21ਵਾਂ ਸਲਾਨਾ ਉਤਸਵ 11 ਤੋਂ
ਅਮਲੋਹ(ਅਜੇ ਕੁਮਾਰ)
ਸ੍ਰੀ ਸ਼ੀਤਲਾ ਮਾਤਾ ਵੈਲਫ਼ੇਅਰ ਟਰੱਸਟ ਰਜਿ., ਸ੍ਰੀ ਸੀਤਲਾ ਮਾਤਾ ਮੰਦਿਰ ਕਮੇਟੀ ਅਤੇ ਸ੍ਰੀ ਸੀਤਲਾ ਮਾਤਾ ਮਹਿਲਾ ਸੇਵਾ ਸ਼ੰਮਤੀ ਅਮਲੋਹ ਵਲੋਂ 21ਵਾਂ ਸਲਾਨਾ ਉਤਸਵ 11 ਅਪ੍ਰੈਲ ਤੋਂ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦਸਿਆ ਕਿ 11 ਅਪ੍ਰੈਲ ਨੂੰ ਦੁਪਹਿਰ 3 ਵਜੇ ਸ੍ਰੀ ਸੀਤਲਾ ਮਾਤਾ ਮੰਦਿਰ ਅਮਲੋਹ ਤੋਂ ਕਲੱਸ ਯਾਤਰਾ ਸੁਰੂ ਹੋਵੇਗੀ ਅਤੇ ਸਾਮ 6.30 ਵਜੇ ਤੋਂ ਭਗਵਾਨ ਰਾਮ ਜੀ ਦੀ ਲੀਲਾ ਦਾ ਗੁਣਗਾਣ ਵਿਸ਼ਨੂੰਪਤੇ ਦੇ ਰੂਪ ਵਿਚ ਡੋਲਾ ਕਮੇਟੀ ਨੂਰਮਹਿਲ ਵਾਲੇ ਕਰਨਗੇ। ਉਨ੍ਹਾਂ ਦਸਿਆ ਕਿ 12 ਅਪ੍ਰੈਲ ਤੋਂ 19 ਅਪ੍ਰੈਲ ਤੱਕ ਰੋਜ਼ਾਲਾ ਸਾਮ 6 ਵਜੇ ਤੋਂ ਸ੍ਰੀ ਰਾਮਚਰਿਤ ਮਾਨਸ ਕਥਾ ਯੋਗ ਹੋਵੇਗੀ ਜਿਸ ਵਿਚ ਮਹੰਤ ਪ੍ਰਿਯਕਾ ਬਾਵਾ ਪਠਾਨਕੋਟ ਵਾਲੇ ਕਥਾ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ 20 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ 10 ਵਜੇ ਤੱਕ ਪੂਰਨ ਅਹੂਤੀ ਹੋਵੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਫੋਟੋ ਕੈਪਸ਼ਨ: ਮਹੰਤ ਪ੍ਰਿਯੰਕਾ ਬਾਵਾ