ਰਾਮ ਜੀ ਸਟੀਲ ਫਰਨਿਸ ਦੇ ਮਾਲਿਕ ਹਰਜਿੰਦਰ ਸਿੰਘ ਨੇ ਅਮਲੋਹ ਸਕੂਲ ਲਈ ਪੱਖੇ ਦਾਨ ਕੀਤੇ
ਅਮਲੋਹ(ਅਜੇ ਕੁਮਾਰ)
ਸਕੂਲ ਆਫ ਐਮੀਨੈਂਸ ਅਮਲੋਹ ਨੂੰ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਰਾਮ ਜੀ ਸਟੀਲ ਫਰਨਿਸ ਦੇ ਮਾਲਿਕ ਹਰਜਿੰਦਰ ਸਿੰਘ ਤੂਰਾ ਅਤੇ ਉਨ੍ਹਾਂ ਦੇ ਭਰਾਵਾਂ ਵੱਲੋਂ ਸਕੂਲ ਲਈ ਪੱਖੇ ਦਾਨ ਕੀਤੇ ਗਏ। ਇਸ ਮੌਕੇ ਸ੍ਰੀ ਹਰਜਿੰਦਰ ਸਿੰਘ ਤੂਰਾ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਅਮਲੋਹ ਦਾ ਨਾਂ ਪੂਰੇ ਹਲਕੇ ਵਿੱਚ ਪੜ੍ਹਾਈ ਅਤੇ ਬਾਕੀ ਗਤੀਵਿਧੀਆਂ ਵਿੱਚ ਮਸ਼ਹੂਰ ਹੈ। ਇਸ ਲਈ ਪ੍ਰਿੰਸੀਪਲ ਅਤੇ ਸਮੂਹ ਸਟਾਫ ਵਧਾਈ ਦਾ ਪਾਤਰ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਇਕਬਾਲ ਸਿੰਘ, ਲੈਕਚਰਾਰ ਦਲਵੀਰ ਸੰਧੂ, ਡੀਪੀਈ ਦਵਿੰਦਰ ਰਹਿਲ, ਈਸ਼ਵਰਚੰਦਰ ਅਤੇ ਲੈਕਚਰਾਰ ਸੁਮਿਤ ਨਰੂਲਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਪ੍ਰਿੰਸੀਪਲ ਇਕਬਾਲ ਸਿੰਘ, ਫਰਨਿਸ ਮਾਲਿਕ ਹਰਜਿੰਦਰ ਸਿੰਘ ਅਤੇ ਹੋਰ ਜਾਣਕਾਰੀ ਦਿੰਦੇ ਹੋਏ।