ਅਮਲੋਹ ਵਿਖੇ ਕੱਢੀ ਸ਼ੋਭਾ ਯਾਤਰਾ ਨੂੰ ਵਿਧਾਇਕ ਗੈਰੀ ਬੜਿੰਗ ਨੇ ਕੀਤਾ ਰਵਾਨਾ
ਅਮਲੋਹ(ਅਜੇ ਕੁਮਾਰ)
ਅਮਲੋਹ ਦੇ ਸ੍ਰੀ ਸੀਤਲਾ ਮਾਤਾ ਮੰਦਿਰ ਵਿਖੇ ਹੋਣ ਵਾਲੀ ਰਾਮਚਰਿੱਤਮਾਨਸ ਕਥਾ ਗਿਆਨ ਯੱਗ ਦੇ ਸਬੰਧ ਵਿੱਚ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕਢੀ ਗਈ ਜਿਸ ਨੂੰ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਰਵਾਨਾ ਕੀਤਾ, ਜਿਨ੍ਹਾਂ ਦਾ ਪ੍ਰਬੰਧਕਾਂ ਨੇ ਸਨਮਾਨ ਵੀ ਕੀਤਾ। ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਸ੍ਰੀ ਸੀਤਲਾ ਮਾਤਾ ਮੰਦਿਰ ਕਮੇਟੀ ਅਤੇ ਟਰੱਸਟ ਵੱਲੋਂ ਕਰਵਾਏ ਜਾਂਦੇ ਧਾਰਮਿਕ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਾਨੂੰ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਸ਼ੋਭਾ ਯਾਤਰਾ ਅਮਲੋਹ ਦੇ ਮੈਨ ਬਾਜਾਰ ਵਿਚੋਂ ਦੀ ਲੰਘੀ ਜਿਸਦਾ ਸ਼ਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਵਿਨੇ ਪੂਰੀ ਨੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ 20 ਅਪ੍ਰੈਲ ਤੱਕ ਹੋਣ ਵਾਲੀ ਕਥਾ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਮੀਤ ਸਿੰਘ ਰਾਜਾ, ਸੀਤਲਾ ਮਾਤਾ ਵੈਲਫੇਅਰ ਟਰੱਸਟ ਦੇ ਚੇਅਰਮੈਨ ਵਿਨੈ ਪੁਰੀ, ਚੇਅਰਮੈਨ ਸੁਸ਼ੀਲ ਬਾਂਸਲ, ਪ੍ਰਧਾਨ ਰਜਨੀਸ਼ ਗਰਗ, ਕੌਂਸਲ ਪ੍ਰਧਾਨ ਸਿਕੰਦਰ ਸਿੰਘ ਗੋਗੀ, ਕੌਂਸਲਰ ਅਤੁੱਲ ਲੁਟਾਵਾ, ਲਵਪ੍ਰੀਤ ਸਿੰਘ ਲਵੀ, ਪਾਲੀ ਅਰੋੜਾ, ਅਮਰ ਢੰਡ, ਕੈਸ਼ੀਅਰ ਹਰੀਸ਼ ਸਿੰਗਲਾ, ਪ੍ਰੇਮ ਚੰਦ ਸ਼ਰਮਾ, ਅਸ਼ੋਕ ਬਾਤਿਸ਼, ਜਤਿੰਦਰ ਲੁਟਾਵਾ, ਦਿਨੇਸ਼ ਪੁਰੀ, ਗੁਲਸ਼ਨ ਤੱਗੜ, ਦੀਪਕ ਮੜਕਣ, ਸੁਖਦੇਵ ਕੱਕੜ, ਅਮਿਤ ਬਾਂਸਲ, ਰਾਜੀਵ ਕਰਕਰਾ, ਰਾਜੀਵ ਧੰਮੀ, ਕਰਮਜੀਤ ਬੋਬੀ , ਗੁਰਪਾਲ ਸਿੰਘ ਬੋਬੀ, ਮੋਨੀ ਪੰਡਿਤ, ਵਿਸ਼ਾਲ ਖੁੱਲਰ, ਸੰਦੀਪ ਖੁੱਲਰ, ਧੀਰਜ ਵਰਮਾ, ਪ੍ਰਦੀਪ ਵਰਮਾ, ਪੰਕਜ ਅਰੋੜਾ ਅਤੇ ਕੁਲਦੀਪ ਧੀਮਾਨ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਸ਼ੋਭਾ ਯਾਤਰਾ ਨੂੰ ਰਵਾਨਾ ਕਰਦੇ ਹੋਏ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹੋਰ।