ਸਰਹਿੰਦ ਮੰਡੀ ਵਿੱਚ ਕਣਕ ਦੀ ਫ਼ਸਲ ਵਿਕਦਿਆਂ ਹੀ ਖਰੀਦਦਾਰ ਵਪਾਰੀ ਵੱਲੋਂ ਖਾਤੇ ਵਿੱਚ ਪਾਏ ਪੈਸੇ : ਚੇਅਰਮੈਨ ਢਿੱਲੋਂ
ਫ਼ਤਹਿਗੜ੍ਹ ਸਾਹਿਬ(ਅਜੇ ਕੁਮਾਰ)
ਪੰਜਾਬ ਸਰਕਾਰ ਵੱਲੋਂ 1 ਅਪਰੈਲ ਤੋਂ ਪੂਰੇ ਪ੍ਰਬੰਧ ਕਰਕੇ ਕਣਕ ਦੀ ਖਰੀਦ ਦੇ ਪ੍ਰਬੰਧ ਨਿਰਵਿਘਨ ਸ਼ੁਰੂ ਕੀਤੇ ਗਏ ਹਨ, ਪ੍ਰੰਤੂ ਮੌਸਮ ਵਿੱਚ ਠੰਢਕ ਬਣੀ ਰਹਿਣ ਕਾਰਨ ਫ਼ਸਲ ਦੀ ਮੰਡੀ ਵਿੱਚ ਆਮਦ ਆਮ ਨਾਲੋਂ ਕੁੱਝ ਦਿਨ ਲੇਟ ਸ਼ੁਰੂ ਹੋਈ ਹੈ। ਉਨ੍ਹਾਂ ਦਸਿਆ ਕਿ ਜਦੋ ਪਹਿਲਾ ਕਿਸਾਨ ਸਰਹਿੰਦ ਅਨਾਜ ਮੰਡੀ ਵਿੱਚ ਆਇਆ ਅਤੇ ਪਹਿਲੀ ਢੇਰੀ 137 ਕੁਇੰਟਲ ਕਣਕ ਪ੍ਰਾਈਵੇਟ 2430 ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਗਈ ਜਿਸ ਦੀ 2430 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਦਾਇਗੀ ਕੀਤੀ ਗਈ। ਇਸੇ ਤਰ੍ਹਾਂ ਅਗਲੇ ਦਿਨ 112 ਕੁਇੰਟਲ ਦੀ ਖਰੀਦ ਵੀ 2430 ਰੁਪਏ ਦੇ ਹਿਸਾਬ ਨਾਲ ਅਤੇ ਅੱਜ 1050 ਕੁਇੰਟਲ ਕਣਕ ਆਈ ਜਿਸ ਦੀ ਖਰੀਦ ਮਾਰਕਫੈਡ ਵਲੋਂ ਕੀਤੀ ਗਈ। ਇਸੇ ਤਰ੍ਹਾਂ ਬਰਾਸ ਮੰਡੀ ਵਿਚ ਵੀ ਕਣਕ ਦੀ ਆਮਦ ਸੁਰੂ ਹੋ ਗਈ ਅਤੇ 70 ਕੁਇੰਟਲ ਕਣਕ ਪਹੁੰਚੀ। ਉਨ੍ਹਾਂ ਦਸਿਆ ਕਿ ਸਰਕਾਰ ਵਲੋਂ ਸਾਰੀਆਂ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕੋਈ ਮੁਸਕਲ ਨਹੀਂ ਆਉਂਣ ਦਿਤੀ ਜਾਵੇਗੀ ਅਤੇ 24 ਘੰਟਿਆਂ ਵਿਚ ਫ਼ਸਲ ਦੀ ਅਦਾਇਗੀ ਕੀਤੀ ਜਾਵੇਗੀ।
ਫੋਟੋ ਕੈਪਸ਼ਨ: ਗੁਰਵਿੰਦਰ ਸਿੰਘ ਢਿਲੋ।