G-2P164PXPE3

ਲਾਲਾ ਫੂਲ ਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ 

ਲਾਲਾ ਫੂਲ ਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ

ਅਮਲੋਹ(ਅਜੇ ਕੁਮਾਰ)

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਮੰਡੀ ਗੋਬਿੰਦਗੜ੍ਹ ਵੱਲੋਂ ਲਾਲਾ ਫੂਲ ਚੰਦ ਬਾਂਸਲ ਸਰਵਹਿਤਕਾਰੀ ਵਿੱਦਿਆ ਮੰਦਰ ਸਕੂਲ ਅਮਲੋਹ ਵਿਖੇ ਦੰਦਾਂ ਦਾ ਇੱਕ ਰੋਜ਼ਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪਹੁੰਚੇ ਡਾਕਟਰਾਂ ਅਤੇ ਟੀਮ ਦਾ ਸਵਾਗਤ ਰਵਾਇਤੀ ਤਿਲਕ ਸਮਾਰੋਹ ਅਤੇ ਗੁਲਦਸਤੇ ਭੇਟ ਕਰਕੇ ਕੀਤਾ ਗਿਆ। ਸਕੂਲ ਮੈਨੇਜਰ ਰਾਕੇਸ਼ ਕੁਮਾਰ ਗਰਗ, ਕਾਰਜਕਾਰੀ ਇੰਚਾਰਜ ਕਰਨ ਸਿੰਘ ਅਤੇ ਵਾਈਸ ਪ੍ਰਿੰਸੀਪਲ ਆਂਚਲ ਰਾਣੀ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਕੈਂਪ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਦੀ ਵੀ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਕੈਂਪ ਵਿੱਚ ਡੈਂਟਲ ਕਾਲਜ ਅਤੇ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਲੈਕਚਰਾਰਾਂ ਦੀ ਟੀਮ ਦੇ ਮੈਂਬਰਾਂ ਵਿੱਚ ਡਾ. ਰਾਜਬਿੰਦਰ ਕੌਰ, ਇੰਟਰਨ ਮਨਮੀਤ ਸਿੰਘ, ਰੂਥ, ਮੋਨਿਕਾ, ਯਾਮੀ, ਮੇਲੋ, ਬੀਡੀਐਸ ਫਾਈਨਲ ਦੀਆਂ ਵਿਦਿਆਰਥਣਾਂ ਅੰਜਲੀ ਗਿੱਲ, ਅੰਜਲੀ ਰਾਜਸ਼ੀ, ਅਨੂੰ ਅਤੇ ਪੀਆਰਓ ਮਨਨ ਸ਼ਰਮਾ ਸ਼ਾਮਲ ਸਨ। ਅੰਤ ਵਿੱਚ ਸਕੂਲ ਚੇਅਰਮੈਨ ਰਾਜਪਾਲ ਗਰਗ, ਮੈਨੇਜਰ ਰਾਕੇਸ਼ ਕੁਮਾਰ ਗਰਗ, ਕਾਰਜਕਾਰੀ ਇੰਚਾਰਜ ਕਰਨ ਸਿੰਘ ਅਤੇ ਵਾਈਸ ਪ੍ਰਿੰਸੀਪਲ ਆਂਚਲ ਰਾਣੀ ਆਦਿ ਨੇ ਡੈਂਟਲ ਕਾਲਜ ਟੀਮ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਅਤੇ ਧੰਨਵਾਦ ਕੀਤਾ। ਇਸ ਮੌਕੇ ਮੈਨੇਜਰ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਸਾਡਾ ਸਕੂਲ ਬੱਚਿਆਂ ਨੂੰ ਸੰਪੂਰਨ ਦੇਖਭਾਲ ਦੇਣ ਦੀ ਕੋਸ਼ਿਸ਼ ਕਰਦਾ ਹੈ ਜਿਸ ਵਿੱਚ ਸਿਹਤ ਸਭ ਤੋਂ ਮਹੱਤਵਪੂਰਨ ਹੈ। ਅਜਿਹੇ ਕੈਂਪ ਨਾ ਸਿਰਫ਼ ਬੱਚਿਆਂ ਨੂੰ ਲਾਭ ਦਿੰਦੇ ਹਨ ਸਗੋਂ ਸਮਾਜ ਵਿੱਚ ਸਿਹਤ ਜਾਗਰੂਕਤਾ ਵੀ ਵਧਾਉਂਦੇ ਹਨ।

ਫੋਟੋ ਕੈਪਸ਼ਨ: ਡਾਕਟਰੀ ਟੀਮ ਦੇ ਮੈਬਰ ਜਾਂਚ ਕਰਦੇ ਹੋਏ

Leave a Comment

23:26