ਸਨਾਤਨ ਧਰਮ ਪ੍ਰਚਾਰ ਟਰੱਸਟ ਨੇ ਅਮਲੋਹ ਗਊਸ਼ਾਲਾ ਨੂੰ ਦਿਤੀ ਸਹਾਇਤਾ
ਅਮਲੋਹ(ਅਜੇ ਕੁਮਾਰ)
ਸਨਾਤਨ ਧਰਮ ਪ੍ਰਚਾਰ ਟਰੱਸਟ ਅਮਲੋਹ ਵੱਲੋਂ ਸ੍ਰੀ ਸੰਗਮੇਸਵਰ ਗਊਸ਼ਾਲਾ ਅਮਲੋਹ ਨੂੰ ਤੂੜੀ ਲਈ ਹਰ ਸਾਲ ਦੀ ਤਰ੍ਹਾ 21 ਹਜ਼ਾਰ ਰੁਪਏ ਦੀ ਸਹਾਇਤਾ ਦਿਤੀ ਗਈ। ਇਸ ਮੌਕੇ ਸ੍ਰੀ ਸੁਰਿੰਦਰ ਜਿੰਦਲ ਨੇ ਦੱਸਿਆ ਕਿ ਸਨਾਤਨ ਧਰਮ ਦਾ ਕੰਮ ਪ੍ਰਚਾਰ ਕਰਨਾ ਹੈ ਅਤੇ ਉਹ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਪੂਰਾ ਸਹਿਯੋਗ ਹਰ ਸਮੇਂ ਦਿੰਦੇ ਹਨ। ਇਸ ਮੌਕੇ ਤੇ ਇਸ ਮੌਕੇ ਤੇ ਟਰਸਟ ਦੇ ਮੈਂਬਰ ਰਾਜਪਾਲ ਗਰਗ, ਨਵੀਨ ਵਰਮਾ ਐਡਵੋਕੇਟ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਮੈਨੇਜਰ ਸੁਰਿੰਦਰ ਤੱਗੜ ਪੱਪੀ ਅਤੇ ਡਾ. ਮਨਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਸਨਾਤਨ ਧਰਮ ਦੇ ਅਹੁੱਦੇਦਾਰ ਗਊਸ਼ਾਲਾ ਅਮਲੋਹ ਦੇ ਪ੍ਰਬੰਧਕਾਂ ਨੂੰ ਸਹਾਇਤਾ ਰਾਸੀ ਦਾ ਚੈਕ ਦਿੰਦੇ ਹੋਏ।