G-2P164PXPE3

ਸਰਵ ਹਿਤਕਾਰੀ ਸਕੂਲ ‘ਚ ਅੰਤਰ ਰਾਸਟਰੀ ਧਰਤੀ ਦਿਵਸ ਮਨਾਇਆ

ਸਰਵ ਹਿਤਕਾਰੀ ਸਕੂਲ ‘ਚ ਅੰਤਰ ਰਾਸਟਰੀ ਧਰਤੀ ਦਿਵਸ ਮਨਾਇਆ

ਅਮਲੋਹ(ਅਜੇ ਕੁਮਾਰ)

ਅੰਤਰਰਾਸ਼ਟਰੀ ਧਰਤੀ ਦਿਵਸ ਦੇ ਮੌਕੇ ’ਤੇ ਸਰਵ ਹਿਤਕਾਰੀ ਵਿਦਿਆ ਮੰਦਰ ਅਮਲੋਹ ਵਿਚ ਇਕ ਸਮਾਗਮ ਕੀਤਾ ਗਿਆ ਜਿਸ ਵਿਚ ਐਡਵੋਕੇਟ ਸੰਦੀਪ ਕਸ਼ਯਪ ਕਨਵੀਨਰ ਚੰਡੀਗੜ੍ਹ ਡਿਵੀਜ਼ਨ ਹਰਿਆਵਲ ਪੰਜਾਬ ਅਤੇ ਉਨ੍ਹਾਂ ਦੇ ਸਾਥੀ ਐਡਵੋਕੇਟ ਗੌਰਵ ਲੁਟਾਵਾ ਕੋਰਡਿਆਨਾ ਨੇ ਸੰਸਕ੍ਰਿਤ ਵਿਸ਼ੇ ’ਤੇ ਲੈਕਚਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੁੜਨ, ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਦੀ ਸੰਭਾਲ ਅਤੇ ਸਵੱਛਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੇ ਸੰਵਾਦ ਨੇ ਵਿਦਿਆਰਥੀਆਂ ਦੇ ਮਨਾਂ ਵਿੱਚ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਅਤੇ ਫਰਜ਼ ਦੀ ਭਾਵਨਾ ਜਗਾਈ। ਧਰਤੀ ਜੀਵਨ ਹੈ-ਆਓ ਅਸੀਂ ਸਾਰੇ ਮਿਲ ਕੇ ਹਰਿਆਲੀ ਅਤੇ ਵਾਤਾਵਰਨ ਨੂੰ ਬਚਾਉਣ ਦਾ ਸੰਕਲਪ ਕਰੀਏ। ਸਕੂਲ ਦੇ ਮੈਨੇਜਰ ਰਾਕੇਸ਼ ਕੁਮਾਰ ਗਰਗ ਅਤੇ ਚੇਅਰਮੈਨ ਰਾਜਪਾਲ ਗਰਗ ਨੇ ਵੀ ਵਿਚਾਰ ਪੇਸ ਕੀਤੇ ਮਹਾਕੁੰਭ ਵਿਚ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ।

ਫੋਟੋ ਕੈਪਸ਼ਨ: ਰਾਕੇਸ ਕੁਮਾਰ ਗਰਗ ਅਤੇ ਚੇਅਰਮੈਨ ਰਾਜਪਾਲ ਗਰਗ ਸਮਾਗਮ ਦੌਰਾਨ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ ਕਰਦੇ ਹੋਏ।

ਫ਼ੋਟੋ ਕੈਪਸਨ: ਧਰਤੀ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਮਾਨ।

Leave a Comment

05:53