ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਦੀਆਂ ਸਾਨਦਾਰ ਸੇਵਾਵਾਂ ਲਈ ਕੀਤਾ ਵਿਸੇਸ ਸਨਮਾਨ
ਅਮਲੋਹ(ਅਜੇ ਕੁਮਾਰ)
ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆਂ ਵਲੋਂ ਸਮਾਜ ਸੇਵੀ ਡਾ. ਰਘਬੀਰ ਸ਼ੁਕਲਾ ਦੇ ਨਾਭਾ ਰੋਡ ਅਮਲੋਹ ਸਥਿੱਤ ਸ਼ੁਕਲਾ ਹਸਪਤਾਲ ਵਿਚ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਵਲੋਂ ਸਮਾਜ ਦੀਆਂ ਲੰਬੇ ਅਰਸੇ ਤੋਂ ਕੀਤੀਆਂ ਜਾ ਰਹੀਆਂ ਸਾਨਦਾਰ ਸੇਵਾਵਾਂ ਦੀ ਸਲਾਘਾ ਕਰਦੇ ਹੋਏ ਸਿਰਪਾਓ ਦੇ ਕੇ ਵਿਸੇਸ਼ ਸਨਮਾਨ ਕੀਤਾ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਸ੍ਰੀ ਸੂਦ 1978 ਤੋਂ ਪੱਤਰਕਾਰੀ ਦੇ ਖੇਤਰ ਵਿਚ ਸਾਨਦਾਰ ਸੇਵਾਵਾਂ ਦਿੰਦੇ ਆ ਰਹੇ ਹਨ ਜਿਸ ਸੱਦਕਾ ਇਨ੍ਹਾਂ ਨੂੰ ਸੈਕੜੇ ਪੁਰਸਕਾਰ ਮਿਲੇ ਅਤੇ ਇਨ੍ਹਾਂ ਇਸ ਛੋਟੇ ਸਹਿਰ ਦਾ ਦੁਨੀਆਂ ਭਰ ਵਿਚ ਨਾਮ ਰੋਸ਼ਨ ਕੀਤਾ। ਇਸ ਮੌਕੇ ਡਾ. ਰਘਬੀਰ ਸੁਕਲਾ ਨੇ ਕਿਹਾ ਕਿ ਉਹ ਲੰਬੇ ਅਰਸੇ ਤੋਂ ਸ੍ਰੀ ਸੂਦ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹਨ ਜਿਨ੍ਹਾਂ ਸਮਾਜ ਵਿਚ ਹਮੇਸ਼ਾ ਉਸਾਰੂ ਰੋਲ ਅਦਾ ਕੀਤਾ ਜਿਸ ਸੱਦਕਾ ਹਰ ਸਿਆਸੀ ਅਤੇ ਹਰ ਖੇਤਰ ਵਿਚ ਇਸ ਦਾ ਨਾਮ ਅਤੇ ਸਨਮਾਨ ਹੈ। ਇਸ ਮੌਕੇ ਭਾਜਪਾ ਦੇ ਯੁਵਾ ਮੋਰਚੇ ਦੀ ਕੌਮੀ ਕਾਰਜਕਾਰਨੀ ਦੇ ਮੈਬਰ ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਜਸਨਦੀਪ ਸਿੰਘ ਟੌਹੜਾ, ਏਕਮ ਕੌਰ ਟੌਹੜਾ, ਹਰਚੰਦ ਸਿੰਘ ਅਮਲੋਹ, ਮਨਦੀਪ ਸ਼ਰਮਾ ਮੱਨੀ, ਗੁਰਦੀਪ ਸਿੰਘ ਮੰਡੀ ਗੋਬਿੰਦਗੜ੍ਹ ਅਤੇ ਬਲਵੀਰ ਸਿੰਘ ਮੰਡੀ ਗੋਬਿੰਦਗੜ੍ਹ ਆਦਿ ਹਾਜ਼ਰ ਸਨ।
ਫ਼ੋਟੋ ਕੈਪਸਨ: ਸੰਤ ਬਾਬਾ ਦਲਵਾਰਾ ਸਿੰਘ, ਡਾ. ਰਘਬੀਰ ਸ਼ੁਕਲਾ ਅਤੇ ਹੋਰ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਦਾ ਸਨਮਾਨ ਕਰਦੇ ਹੋਏ।