*ਪਿੰਡ ਫਰੀਦਪੁਰ ਵਿਚ “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਅਧੀਨ ਭਰੇ ਗਏ ਫਾਰਮ*
ਭਾਦਸੋਂ 25 ਮਈ,(ਜਗਜੀਤ ਸਿੰਘ ਕੈਂਥ) :- ਅੱਜ ਹਲਕਾ ਨਾਭਾ ਦੇ ਪਿੰਡ ਫਰੀਦਪੁਰ ਵਿਖੇ “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਅਧੀਨ ਫਾਰਮ ਭਰੇ ਗਏ ।ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਸ਼ੁਰੂ ਕੀਤੀ ਗਈ ਹੈ । ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਜਨਰਲ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ ₹1000 ਅਤੇ ਅਨੁਸੂਚਿਤ ਜਾਤੀ (SC) ਵਰਗ ਦੀਆਂ ਮਾਵਾਂ-ਧੀਆਂ ਨੂੰ ₹1500 ਪ੍ਰਤੀ ਮਹੀਨਾ ਦਿੱਤੇ ਜਾਣਗੇ । ਇਹ ਫਾਰਮ ਸਰਪੰਚ ਨਰਿੰਦਰ ਸਿੰਘ ਫਰੀਦਪੁਰ ਅਤੇ ਆਂਗਣਵਾੜੀ ਵਰਕਰਾ ਦੀ ਹਾਜ਼ਰੀ ਹੇਠ ਭਰੇ ਗਏ । ਪਿੰਡ ਵਾਸੀਆ ਨੇ ਇਸ ਸਕੀਮ ਦਾ ਵਿਸ਼ੇਸ ਤੌਰ ਤੇ ਲਾਭ ਲਿਆ ਅਤੇ ਫਾਰਮ ਭਰਵਾਏ । ਇਸ ਤੋਂ ਇਲਾਵਾ ਡਾਕਟਰ ਗਿਆਨ ਸਿੰਘ ਖਨੋੜਾ ਰਾਮਗੜੀਆ BC ਵਿੰਗ ਹਲਕਾ ਇੰਚਾਰਜ ਨਾਭਾ ਦੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਗਈ ।
ਇਸ ਮੌਕੇ ਲੈਪੀ ਆਪ ਵਲੰਟੀਅਰ,ਧਰਮਜੀਤ ਸਿੰਘ,ਹਰਮੇਲ ਸਿੰਘ ਪੰਚ,ਦਲਜੀਤ ਸਿੰਘ,ਕਰਮਜੀਤ ਸਿੰਘ ਕੱਮੂ,ਡਾਕਟਰ ਹਰਵਿੰਦਰ ਸਿੰਘ,ਜਸ਼ਨਦੀਪ ਸਿੰਘ,ਭਗਤ ਧਰਮਿੰਦਰ ਸਿੰਘ,ਬਾਬਾ ਅੰਮ੍ਰਿਤ ਸਿੰਘ ਰਾਮਗੜ੍ਹ ਵਾਲੇ,ਬਿਦਰੀ ਸਿੰਘ,ਅਬਦੁਲ ਖਾਂ,ਗੁਰਸੇਵਕ ਸਿੰਘ,ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ ।