ਸ਼੍ਰੋਮਣੀ ਅਕਾਲੀ ਦਲ ਵੱਲੋਂ 1984 ਦੇ ਘੱਲੂਘਾਰੇ ਦੀ ਯਾਦ ਵਿੱਚ ਭੁੱਟਾ ਦੀ ਅਗਵਾਈ ‘ਚ ਕਢਿਆ ਰੋਸ ਮਾਰਚ
ਫਤਹਿਗੜ੍ਹ ਸਾਹਿਬ(ਅਜੇ ਕੁਮਾਰ)
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਜੂਨ 1984 ਦੇ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਪੈਦਲ ਰੋਸ ਮਾਰਚ ਕੱਢਿਆ ਗਿਆ, ਜਿਸ ਵਿਚ ਪਾਰਟੀ ਆਗੂ, ਵਰਕਰ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸਿਰਕਤ ਕਰਕੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ। ਇਹ ਮਾਰਚ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਹੋਇਆ ਜੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਮਾਪਤ ਹੋਇਆ। ਸ੍ਰੀ ਭੁੱਟਾ ਨੇ ਕਿਹਾ ਕਿ 1984 ਵਿੱਚ ਜੋ ਕੁਝ ਵਾਪਰਿਆ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀਆਂ ਸਰਕਾਰਾਂ ਭਾਵੇਂ ਉਹ ਕਾਂਗਰਸ ਦੀ ਹੋਵੇ ਜਾਂ ਕਿਸੇ ਹੋਰ ਪਾਰਟੀ ਦੀ ਉਨ੍ਹਾਂ ਹਮੇਸ਼ਾ ਸਿੱਖ ਵਿਰੋਧੀ ਫੈਸਲੇ ਲਏ। ਉਨ੍ਹਾਂ ਕਿਹਾ 1984 ਵਿੱਚ ਭਾਰਤੀ ਫੌਜ ਵੱਲੋਂ ਆਪਣੇ ਹੀ ਨਾਗਰਿਕਾਂ ਉੱਤੇ ਜੋ ਤਸ਼ੱਦਦ ਕੀਤਾ ਗਿਆ ਉਸ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਇਸ ਦੌਰਾਨ ਜਿਥੇ ਕਈ ਗੁਰਦੁਆਰਾ ਸਾਹਿਬ ਦੀ ਬੇਅਦਬੀ ਹਕੂਮਤ ਨੇ ਕੀਤੀ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਢਹਿ ਢੇਰੀ ਕੀਤਾ ਅਤੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਸਹੀਦ ਕੀਤਾ। ਉਨ੍ਹਾਂ ਕਿਹਾ ਕਿ ਇਸ ਘੱਲੂਘਾਰੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਮਾਪਤੀ ਮੌਕੇ ਹੈਡ ਗ੍ਰੰਥੀ ਭਾਈ ਸਾਹਿਬ ਗੁਰਪ੍ਰੀਤ ਸਿੰਘ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇ ਅਰਦਾਸ ਕੀਤੀ। ਇਸ ਮੌਕੇ ਸੀਨੀਅਰ ਆਗੂ ਹਰਵਿੰਦਰ ਸਿੰਘ ਬੱਬਲ, ਪ੍ਰਧਾਨ ਹਰਭਜਨ ਕੌਰ, ਧਰਮਿੰਦਰ ਸਿੰਘ ਮੂਲੇਪੁਰ, ਸਰਕਲ ਪ੍ਰਧਾਨ ਸੁਖਦੀਪ ਸਿੰਘ ਬਹਿਲੋਲਪੁਰ, ਸਾਬਕਾ ਚੇਅਰਮੈਨ ਦਵਿੰਦਰ ਸਿੰਘ, ਕੁਲਦੀਪ ਸਿੰਘ ਪੋਲਾ, ਅਮਰਜੀਤ ਕੌਰ ਸਰਹਿੰਦ, ਕੁਲਵਿੰਦਰ ਸਿੰਘ ਨਬੀਪੁਰ, ਬਲਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ ਸੈਣੀ, ਤਰਣ ਕੁਮਾਰੀ, ਤਜਿੰਦਰ ਸਿੰਘ ਸੌਢਾ, ਪ੍ਰਿਤਪਾਲ ਸਿੰਘ, ਬਲਜਿੰਦਰ ਸਿੰਘ ਰਿਉਣਾ, ਮਨਪ੍ਰੀਤ ਸਿੰਘ ਸ਼ਾਹਪੁਰ, ਜਸਵੀਰ ਸਿੰਘ ਜਲਵੇੜੀ ਗਹਿਲਾਂ, ਹਰਦੇਵ ਸਿੰਘ ਬਾਲਪੁਰ, ਪੁਨੀਤ ਬਾਵਾ, ਕਿਰਨਦੀਪ ਸਿੰਘ ਚੁੰਨੀ, ਬਲਜਿੰਦਰ ਸਿੰਘ ਬੋੜ, ਸਮਿਤੀ ਮੈਬਰ ਬਲਜਿੰਦਰ ਸਿੰਘ ਬਰਾਸ, ਤਜਿੰਦਰ ਸਿੰਘ ਕੋਹਲੀ, ਭਿੰਦਰ ਸਿੰਘ ਬਡਾਲੀ, ਬਲਵਿੰਦਰ ਸਿੰਘ ਝਾਮਪੁਰ, ਹਰਨੇਕ ਸਿੰਘ ਹੰਸਾਲੀ, ਸੁਖਰਾਜ ਸਿੰਘ ਝਾਮਪੁਰ, ਗੁਰਜਸਜੀਤ ਸਿੰਘ ਸਰਹਿੰਦ, ਪੰਕਜ ਸ਼ਰਮਾ, ਹਰਜਿੰਦਰ ਸਿੰਘ ਲਾਡੀ, ਸ਼ਮਨ ਫਤਿਹਪੁਰ, ਸਰਤਾਜ ਸਿੰਘ ਸਰਹਿੰਦ ਮੰਡੀ, ਸਿਮਰਨਜੀਤ ਸਿੰਘ ਸੈਣੀ ਮਾਜਰਾ, ਜਰਨੈਲ ਸਿੰਘ ਖਾਲਸਾ, ਕੁਲਦੀਪ ਸਿੰਘ ਫਿਰੋਜ਼ਪੁਰ, ਗੁਰਚਰਨ ਸਿੰਘ ਦਮਹੇੜੀ, ਸਾਬਕਾ ਕੌਂਸਲ ਪ੍ਰਧਾਨ ਬਲਮਜੀਤ ਸਿੰਘ ਪ੍ਰਿੰਸੀ, ਗੁਰਦੀਪ ਸਿੰਘ ਜਲਵੇੜਾ, ਸਰਬਜੀਤ ਸਿੰਘ ਡੰਗੇੜੀਆਂ, ਰਵਿੰਦਰ ਸਿੰਘ ਮਨੈਲਾ, ਕਾਬਲ ਸਿੰਘ ਝਾਂਮਪੁਰ, ਜਗਜੀਤ ਸਿੰਘ ਜੱਗਾ, ਹਰਪ੍ਰੀਤ ਸਿੰਘ ਸਰਹਿੰਦ, ਜਸਵੀਰ ਸਿੰਘ ਸੇਖੋ, ਪਰਵਿੰਦਰ ਸਿੰਘ ਬਧੌਛੀ, ਮੋਤੀ ਲਾਲ ਬ੍ਰਾਹਮਣ ਮਾਜਰਾ, ਮਨਜੀਤ ਸਿੰਘ ਮਾਨ ਖਾਨਪੁਰ, ਮਨਦੀਪ ਸਿੰਘ ਨਡਿਆਲੀ, ਨਾਜਰ ਸਿੰਘ ਬਲਾੜੀ, ਹਰਪ੍ਰੀਤ ਸਿੰਘ ਲਾਲੀ ਬਲਾੜੀ, ਬਲਵਿੰਦਰ ਸਿੰਘ ਸਹਾਰਨ, ਪਲਵਿੰਦਰ ਸਿੰਘ ਰਾਮਦਾਸ ਨਗਰ, ਜਸਵੀਰ ਸਿੰਘ ਸੋਢੀ, ਹਰਿੰਦਰ ਸਿੰਘ ਦੁਭਾਲੀ, ਨੰਬਰਦਾਰ ਦਮਨਜੋਤ ਸਿੰਘ ਚੀਮਾ, ਅਮਰੀਕ ਸਿੰਘ ਸੈਦਪੁਰਾ, ਬਿਕਰਮਜੀਤ ਸਿੰਘ ਬਾਜਵਾ, ਹਰਪ੍ਰੀਤ ਸਿੰਘ ਤਲਾਣੀਆਂ, ਅਮਰਜੀਤ ਸਿੰਘ ਮਾਡਰਨ ਵੈਲੀ, ਹਰਪ੍ਰੀਤ ਸਿੰਘ ਮਾਤਾ ਗੁਜਰੀ ਕਲੋਨੀ ਅਤੇ ਗੁਰਪ੍ਰੀਤ ਸਿੰਘ ਕਾਲਾ ਸਰਹਿੰਦ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਰੋਸ ਮਾਰਚ ‘ਚ ਸਾਮਲ ਬਲਜੀਤ ਸਿੰਘ ਭੁੱਟਾ ਅਤੇ ਹੋਰ।