ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੱਤਰਕਾਰ ਯੂਨੀਅਨ ਨੇ ਲਗਾਇਆ ਖੂਨਦਾਨ ਕੈਂਪ
ਵਿਧਾਇਕ ਰਾਏ, ਜਿਲਾ ਪੁਲੀਸ ਮੁਖੀ ਸ਼ੁਭਮ ਅਗਰਵਾਲ, ਭੂਸ਼ਨ ਸੂਦ ਸਮੇਤ ਵੱਡੀ ਗਿਣਤੀ ‘ਚ ਪਤਵੰਤਿਆਂ ਨੇ ਕੀਤੀ ਸਿਰਕਤ
ਫਤਿਹਗੜ੍ਹ ਸਾਹਿਬ/ਅਮਲੋਹ ਅਜੇ ਕੁਮਾਰ
ਜ਼ਿਲਾ ਪੱਤਰਕਾਰ ਯੂਨੀਅਨ ਵੱਲੋਂ ਪ੍ਰਧਾਨ ਰਣਵੀਰ ਕੁਮਾਰ ਜੱਜੀ, ਪੰਜਾਬ ਚੰਡੀਗੜ੍ਹ ਜਨਰਲਿਸਟ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਅਤੇ ਜਿਲਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਨਿਊ ਸ਼ਿਵ ਸ਼ਕਤੀ ਸਵੀਟਸ ਸਰਹਿੰਦ ਵਿਖੇ ਲਗਾਇਆ ਗਿਆ। ਕੈਂਪ ਵਿੱਚ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸਮਾਜ ਸੇਵੀ ਰਾਜਸੀ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਸਿਰਕਤ ਕੀਤੀ। ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਜ਼ਿਲਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਮੁੱਖ-ਮਹਿਮਾਨਂ, ਜਦੋ ਕਿ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਲਿਬੜਾ, ਕੌਂਸਲ ਪ੍ਰਧਾਨ ਆਸ਼ਾ ਰਾਣੀ, ਜ਼ਿਲਾ ਲੋਕ ਸੰਪਰਕ ਅਫਸਰ ਰਾਜ ਕੁਮਾਰ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਮਨਮੋਹਨ ਸਿੰਘ ਮਕਾਰੋਪੁਰ ਅਤੇ ਕੁਲਦੀਪ ਸਹੋਤਾ ਆਦਿ ਨੇ ਵਿਸੇਸ ਮਹਿਮਾਨ ਵਜੋਂ ਸਿਰਕਤ ਕੀਤੀ। ਯੂਨੀਅਨ ਆਗੂ ਭੂਸ਼ਨ ਸੂਦ ਸੂਦ, ਰਣਵੀਰ ਜੱਜੀ ਅਤੇ ਬਿਕਰਮਜੀਤ ਸਿੰਘ ਸਹੋਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ਼ਹੀਦ ਨੂੰ ਸਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਯੂਨੀਅਨ ਦੇ ਕਾਰਜ ਦੀ ਸਲਾਘਾ ਕੀਤੀ। ਕੈਪ ਦੌਰਾਨ 78 ਯੂਨਿਟ ਖੂਨ ਇਕਠਾ ਹੋਇਆ। ਇਸ ਮੌਕੇ ਨਿਸਕਾਮ ਕੀਰਤਨ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ, ਗਊ ਸੇਵਕ ਵਿਪਨ ਕਾਂਸਲ, ਲਖਵਿੰਦਰ ਮਾਧੋਪੁਰ, ਐਡਵੋਕੇਟ ਇੰਦਰਜੀਤ ਸਿੰਘ ਸਾਊ, ਐਡਵੋਕੇਟ ਗੁਰਪ੍ਰੀਤ ਸੈਣੀ, ਐਡਵਕੇਟ ਬ੍ਰਿਜ ਮੋਹਨ ਸਿੰਘ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਕ, ਸਵਰਨਜੀਤ ਸਿੰਘ ਸੇਠੀ, ਕੌਂਸਲਰ ਬੰਟੀ ਸੈਣੀ, ਕੌਂਸਲਰ ਰਜੇਸ਼ ਉੱਪਲ, ਕੌਂਸਲਰ ਗੁਰਵਿੰਦਰ ਕੌਰ, ਪਵਨ ਕਾਲੜਾ, ਰਵਿੰਦਰ ਪੁਰੀ, ਸੰਜੀਵ ਉੱਪਲ, ਸੰਦੀਪ ਸਿੰਘ ਭੱਲਮਾਜਰਾ, ਹਰਵਿੰਦਰ ਨੱਪੀ, ਐਡਵੋਕੇਟ ਗੁਰਪ੍ਰੀਤ ਕੈੜੇ, ਗੁਰਵਿੰਦਰ ਸਿੰਘ ਸੋਹੀ, ਤਰਲੋਚਨ ਲਾਲੀ, ਦਿਲਪ੍ਰੀਤ ਭੱਟੀ, ਤਰਸੇਮ ਉੱਪਲ, ਹਿਤੇਸ਼ ਉਪਲ, ਬਲਜਿੰਦਰ ਸਿੰਘ, ਰਮੇਸ਼ ਸੋਨੂੰ, ਪੂਰਨ ਸਹਿਗਲ, ਮਲਕੀਤ ਸਿੰਘ, ਮਹੇਸ਼ ਕੁਮਾਰ, ਪਵੇਲ ਹਾਂਡਾ, ਏ ਐਮ ਓ ਡਾ. ਮੰਜੂ ਬਾਲਾ, ਪ੍ਰਿਤਪਾਲ ਜੱਸੀ, ਕੁਲਦੀਪ ਸੌਂਢਾ, ਬਿੰਦਰ ਮੁੱਲੇਪੁਰ, ਰਾਜੂ ਸਰਪੰਚ ਚਨਾਰਥਲ ਖੁਰਦ, ਮੋਹਨ ਸਿੰਘ ਅਤਾਪੁਰ, ਦਰਸ਼ਨ ਸਿੰਘ ਨਲੀਨੀ, ਅਭਿਸ਼ੇਕ ਬਿੱਥਰ, ਰੇਨੂੰ ਬਿੱਥਰ, ਬਲਵੀਰ ਸਿੰਘ ਭੋਲਾ ਜਾਗੋ ਚਨਾਰਥਲ, ਜਗਰੂਪ ਨੰਬਰਦਾਰ, ਪੱਤਰਕਾਰ ਰੁਪਿੰਦਰ ਸ਼ਰਮਾ, ਰੂਪ ਨਰੇਸ਼, ਕਪਿਲ ਬਿੱਟੂ, ਰਜਿੰਦਰ ਸ਼ਰਮਾ, ਸਤਨਾਮ ਸਿੰਘ ਮਾਜਰੀ, ਦੀਦਾਰ ਗੁਰਨਾ, ਸੁਨੀਲ ਵਰਮਾ, ਰਜਨੀਸ ਡੱਲਾ, ਇੰਦਰਜੀਤ ਮੱਗੋ, ਰੰਜਨਾ ਸ਼ਾਹੀ, ਰਵੀ ਤਿਵਾੜੀ, ਜਗਜੀਤ ਜਟਾਣਾ, ਰਾਜਨ ਭੱਲਾ, ਬਲਜਿੰਦਰ ਕਾਕਾ, ਦੀਪਕ ਸੂਦ, ਕਰਨ ਸ਼ਰਮਾ, ਖੁਸ਼ਵੰਤ ਥਾਪਰ, ਹਰਵਿੰਦਰ ਪੰਡਰਾਲੀ, ਬਲਜਿੰਦਰ ਪਨਾਗ, ਸ਼ਮਸ਼ੇਰ ਸਿੰਘ ਸ਼ੇਰਾ, ਪਰਗਟ ਸਿੰਘ ਪਟਿਆਲਵੀ, ਹਰਪ੍ਰੀਤ ਗੁੱਜਰਵਾਲ, ਬਹਾਦਰ ਟਿਵਾਣਾ, ਪ੍ਰਵੀਨ ਬੱਤਰਾ, ਸਵਰਨ ਨਿਰਦੋਸ਼ੀ, ਵਿੱਕੀ ਝਿੰਜਰ, ਅਮਨਦੀਪ ਸਿੰਘ ਸਰਪੰਚ ਹੱਲੋਤਾਲੀ ਅਤੇ ਸਾਬਕਾ ਸਰਪੰਚ ਮਨਜੀਤ ਛਲੇੜੀ ਆਦਿ ਹਾਜ਼ਰ ਸਨ।
ਫੋਟੋ ਕੈਪਸਨ: ਵਿਧਾਇਕ ਲਖਵੀਰ ਸਿੰਘ ਰਾਏ, ਪੁਲੀਸ ਮੁਖੀ ਸੁਭਮ ਅਗਰਵਾਲ, ਭੂਸ਼ਨ ਸੂਦ, ਰਣਵੀਰ ਜੱਜੀ ਅਤੇ ਹੋਰ ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ।
ਫੋਟੋ ਕੈਪਸਨ: ਸ਼ਹੀਦ ਊਧਮ ਸਿੰਘ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਵਿਧਾਇਕ ਲਖਵੀਰ ਸਿੰਘ ਰਾਏ, ਪੁਲੀਸ ਮੁਖੀ ਸੁਭਮ ਅਗਰਵਾਲ, ਭੂਸ਼ਨ ਸੂਦ ਅਤੇ ਹੋਰ।