ਅਮਲੋਹ,(ਅਜੇ ਕੁਮਾਰ)
ਸਮਾਜ ਸੇਵੀ ਸੁਭਾਸ਼ ਜੋਸ਼ੀ ਵਲੋਂ ਮੋਨੀ ਮੱਸਿਆ ਅਤੇ ਮੀਨਾ ਮੋਹਨ ਦੀ ਯਾਦ ਵਿਚ ਫੂਡ ਕੋਰਟ ਅਮਲੋਹ ਵਿਖੇ ਖੀਰ ਦਾ ਲੰਗਰ ਲਗਾਇਆ ਗਿਆ ਜਿਥੇ ਵੱਡੀ ਗਿਣਤੀ ਵਿਚ ਰਾਹਗੀਰਾਂ ਨੇ ਇਸ ਦਾ ਅਨੰਦ ਮਾਣਿਆ। ਇਸ ਮੌਕੇ ਸ੍ਰੀ ਜੋਸ਼ੀ ਦੀ ਪਤਨੀ ਕੋਮਲ ਜੋਸ਼ੀ, ਬੇਟਾ ਪ੍ਰਥਮ ਜੋਸ਼ੀ, ਤਰੁਣ ਜੋਸ਼ੀ, ਗਊ ਸੇਵਾ ਸੰਮਤੀ ਦੇ ਪ੍ਰਧਾਨ, ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਜ਼ਨੀਸ ਡੱਲਾ, ਪ੍ਰੇਸ ਕਲੱਬ ਦੇ ਚੇਅਰਮੈਨ ਸਵਰਨਜੀਤ ਸਿੰਘ ਸੇਠੀ, ਨਾਹਰ ਸਿੰਘ ਰੰਗੀਲਾ, ਤਰੁਣ ਕੁਮਾਰ, ਕਰਨ ਕੁਮਾਰ, ਅਮਿਤ, ਰਾਹੁੱਲ ਕੁਮਾਰ ਅਤੇ ਪਵਨ ਕੁਮਾਰ ਆਦਿ ਨੇ ਸਿਰਕਤ ਕੀਤੀ। ਇਥੇ ਇਹ ਵਰਨਣਯੋਗ ਹੈ ਕਿ ਸ੍ਰੀ ਜੋਸ਼ੀ ਅਤੇ ਉਨ੍ਹਾਂ ਦੇ ਪ੍ਰੀਵਾਰ ਵਲੋਂ ਲੰਮੇ ਸਮੇਂ ਤੋਂ ਸਮਾਜ ਸੇਵਾ ਅਤੇ ਧਾਰਮਿਕ ਕਾਰਜ਼ਾਂ ਵਿਚ ਵੱਧ ਚੜ੍ਹ ਕੇ ਹਿਸਾ ਲਿਆ ਜਾਦਾ ਹੈ।
*ਫ਼ੋਟੋ ਕੈਪਸਨ: ਸੁਭਾਸ਼ ਜੋਸ਼ੀ, ਭੂਸ਼ਨ ਸੂਦ ਅਤੇ ਹੋਰ ਲੰਗਰ ਸੁਰੂ ਕਰਵਾਉਂਦੇ ਹੋਏ।*