*ਗਰਭਵਤੀ ਔਰਤ ਨੇ 108 ਐਂਬੂਲੈਂਸ ਵਿੱਚ ਦਿੱਤਾ ਬੱਚੇ ਨੂੰ ਜਨਮ*
ਪਟਿਆਲਾ : ਮਾਰਚ 8 (ਜਗਜੀਤ ਸਿੰਘ) 108 ਐਂਬੂਲੈਂਸ ਸੜਕ ਐਕਸੀਡੈਂਟ ਦੇ ਨਾਲ ਨਾਲ ਘਰਾ ਤੋਂ ਹਸਪਤਾਲਾ ਤੱਕ ਅਤੇ ਰੈਫਰ ਮਰੀਜਾ ਨੂੰ ਇੱਕ ਤੋਂ ਦੂਸਰੇ ਹਸਪਤਾਲ ਤੱਕ ਲੋਕਾਂ ਨੂੰ ਸੇਵਾ ਪ੍ਰਧਾਨ ਕਰ ਰਹੀ ਹੈ ਗੱਲਬਾਤ ਦੋਰਾਨ ਐਂਬੂਲੈਂਸ ਦੇ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅੰਬਾਲੇ ਰੋਡ ਤੇ ਪੈਂਦੇ ਪਿੰਡ ਚਮਾਰੁ ਦੇ ਇਕ ਭੱਠੇ ਤੋਂ ਮਨੋਰੰਮਾ ਦੇਵੀ ਗਰਭਵਤੀ ਮਰੀਜ ਲਈ ਫੋਨ ਆਇਆ ਉਥੇ ਪਾਹੁੰਚ ਕੇ ਉਹਨਾਂ ਨੇਂ ਮਰੀਜ ਨੂੰ ਐਂਬੂਲੈਂਸ ਵਿੱਚ ਪਾਇਆ।ਮਰੀਜ ਦੀ ਹਾਲਤ ਨੂੰ ਦੇਖਦੇ ਹੋਏ EMT ਜਤਿੰਦਰ ਕੁਮਾਰ ਨੇ ਰਾਜਪੁਰਾ ਦੇ ਨੇੜੇ ਹੀ ਮਰੀਜ ਦੀ ਐਂਬੂਲੈਂਸ ਵਿਚ ਡਿਲੀਵਰੀ ਕਾਰਵਾਈ ।ਮਨੋਰੰਮਾ ਮਰੀਜ ਨੇ ਆਪਣੇ ਦੂਸਰੇ ਬੱਚੇ ਨੂੰ ਜਨਮ ਦਿੱਤਾ। ਮਾਂ ਅਤੇ ਬੱਚਾ ਦੋਨਾ ਨੂੰ ਸਿਵਲ ਹਸਪਤਾਲ ਵਿੱਖੇ ਦਾਖਲ ਕਰਵਾਇਆ। ਉਹਨਾਂ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਹੀ ਤੰਦਰੁਸਤ ਹਨ। ਜਿਲ੍ਹਾ ਅਫਸਰ ਅਮਨਦੀਪ ਸਿੰਘ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ 108 ਐਮਬੂਲੈਂਸ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂ ਜੋਂ ਕਿਸੇ ਲੋੜਵੰਦ ਮਰੀਜ ਦੀ ਜਾਨ ਬਚਾਈ ਜਾ ਸਕੇ l