ਹਰੀ ਕਥਾ ਸੰਮਤੀ ਨੇ ਅਮਲੋਹ ‘ਚ ਕਰਵਾਈ ਭਜਨ ਸੰਧਿਆ ਸਾਮ
ਅਮਲੋਹ(ਅਜੇ ਕੁਮਾਰ)
ਭਾਜਪਾ ਦੇ ਜਿਲਾ ਕਨਵੀਨਰ ਪ੍ਰਦੀਪ ਗਰਗ, ਰਾਮ ਮੰਦਰ ਕਮੇਟੀ ਦੇ ਖਜ਼ਾਨਚੀ ਸਿਵ ਕੁਮਾਰ ਗੋਇਲ, ਮੁਨੀਸ਼ ਕੁਮਾਰ ਬਾਂਸਲ , ਗੁਲਸ਼ਨ ਧੀਮਾਨ, ਰੋਬਿਨ ਬਾਂਸਲ, ਵਿਨੋਦ ਮਿੱਤਲ ਅਤੇ ਰਾਕੇਸ਼ ਕੁਮਾਰ ਗਰਗ ਦੀ ਦੇਖ-ਰੇਖ ਹੇਠ ਸ੍ਰੀ ਹਰੀ ਕਥਾ ਸੰਮਤੀ ਅਮਲੋਹ ਵਲੋਂ ਸ਼ਹਿਰ ਨਿਵਾਸੀਆ ਅਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾ ਦੇ ਸਹਿਯੋਗ ਨਾਲ ਸ਼ਾਨਦਾਰ ਭਜਨ ਸੰਧਿਆ ‘ਏਕ ਸ਼ਾਮ ਸਨਾਤਨ ਦੇ ਨਾਮ’ ਦਾ ਆਯੋਜਨ ਕੀਤਾ ਜਿਸ ਵਿੱਚ ਸ੍ਰੀ ਮੁਨੀਸ਼ ਬਾਂਸਲ ਅਤੇ ਗੁਲਸ਼ਨ ਧੀਮਾਨ ਦੇ ਮਨਮੋਹਕ ਭਜਨਾਂ ਨੇ ਭਾਰੀ ਗਿਣਤੀ ਵਿੱਚ ਇੱਕਠੀ ਹੋਈ ਸੰਗਤ ਦਾ ਮਨ ਮੋਹ ਲਿਆ। ਇਸ ਮੌਕੇ ਸ੍ਰੀ ਸੋਹਣ ਲਾਲ ਅਬਰੋਲ ਦੇ ਪ੍ਰੀਵਾਰ ਵਿਨੋਦ ਅਬਰੋਲ, ਪ੍ਰੀਤੀ ਅਬਰੋਲ, ਅਖਿਲ ਅਬਰੋਲ, ਪੁਲਿਸ ਇਸਪੈਕਟਰ ਪ੍ਰਿਅੰਕਾ ਅਬਰੋਲ ਨੇ ਜੋਤੀ ਪ੍ਰਚੰਡ ਕਰਕੇ ਸੁਰੁਆਤ ਕੀਤੀ। ਸਮਾਗਮ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੇ ਸਿਰਕਤ ਕੀਤੀ ਅਤੇ ਕਾਸ਼ੀ ਤੋ ਪਹੁੰਚੇ ਸੁਆਮੀ ਬਾਗੇਸ਼ਵਰ ਜੀ ਨੇ ਸੰਗਤਾ ਨੂੰ ਸਨਤਾਨ ਧਰਮ ਹਿੰਦੂਆਂ ਦੇ ਨਵੇ ਸਾਲ ਦੇ ਮਹੱਤਵ ਅਤੇ ਇਸ ਨੂੰ ਕਿਵੇ ਮਨਾਉਣਾ ਹੈ ਬਾਰੇ ਵਿਸਥਾਰ ‘ਚ ਦਸਿਆ। ਭਜਨ ਸੰਧਿਆ ਦੀ ਸਮਾਪਤੀ ਉਪਰੰਤ ਸਮਾਜ ਸੇਵੀ ਬਾਂਸਲ ਪਰਿਵਾਰ ਦੇ ਸਿਵ ਕੁਮਾਰ ਬਾਂਸਲ ਦੇ ਪ੍ਰੀਵਾਰ ਦੇ ਸੁਸ਼ੀਲ ਬਾਂਸਲ ਆਦਿ ਨੇ ਆਰਤੀ ਕਰ ਕੇ ਅਖੰਡ ਪ੍ਰਸ਼ਾਦ ਵੰਡਿਆ ਜਿਸ ਉਪਰੰਤ ਅਤੁੱਟ ਭੰਡਾਰਾ ਕੀਤਾ ਗਿਆ। ਇਸ ਮੌਕੇ ਸ੍ਰੀ ਰਾਮ ਲੀਲਾ ਟਰੱਸਟ ਦੇ ਚੇਅਰਮੈਨ ਰਾਜਪਾਲ ਗਰਗ, ਸਨਾਤਨ ਧਰਮ ਸਭਾ ਦੇ ਸੁਰਿੰਦਰ ਜਿੰਦਲ, ਸ੍ਰੀ ਸ਼ੀਤਲਾ ਮਾਤਾ ਕਮੇਟੀ ਦੇ ਚੇਅਰਮੈਨ ਵਿਨੈ ਪੁਰੀ, ਗਊ ਸੇਵਾ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ, ਸ੍ਰੀ ਸੰਗਮੇਵਰ ਗਊਸ਼ਾਲਾ ਦੇ ਪ੍ਰਧਾਨ ਸਿਵ ਕੁਮਾਰ ਗਰਗ, ਭਾਰਤ ਵਿਕਾਸ਼ ਪ੍ਰੀਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ, ਭਾਰਤੀ ਜਨਤਾ ਪਾਰਟੀ ਦੇ ਐਡਵੋਕੇਟ ਮਿਯਾਂਕ ਸ਼ਰਮਾਂ, ਰਾਸ਼ਟਰੀ ਸਵੱਮ ਸੇਵਕ ਸੰਘ ਦੇ ਜ਼ਿਲ੍ਹਾ ਕਾਰਯਵਾਹ ਗੋਰਵ ਗਰਗ, ਸ੍ਰੀ ਖਾਟੂ ਸ਼ਾਮ ਪ੍ਰੀਵਾਰ ਦੇ ਪ੍ਰਧਾਨ ਦਿਨੇਸ਼ ਗੋਇਲ ਅਤੇ ਸ੍ਰੀ ਸਿਰੜੀ ਸਾਈ ਮੰਦਿਰ ਵੱਲੋ ਬਬੂ ਰਾਣਾ ਆਦਿ ਨੇ ਸਿਰਕਤ ਕੀਤੀ। ਇਸ ਮੌਕੇ ਅਮਲੋਹ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਧਾਰਮਿਕ ਅਤੇ ਦੇਸ਼ ਪਿਆਰ ਦਾ ਸੁਨੇਹਾ ਦਿੰਦੇ ਹੋਏ ਇੱਕ ਗੀਤ ਦਾ ਮਿਊਜ਼ਿਕ ਨਾਲ ਪੇਸ਼ ਕੀਤਾ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਆਗੂਆਂ ਤੋ ਇਲਾਵਾ ਭਾਰੀ ਗਿਣਤੀ ਵਿੱਚ ਮਹਿਲਾਵਾ ਦੇ ਸੰਕੀਰਤਨ ਮੰਡਲੀਆ ਮੌਜੂਦ ਸਨ ਜਿਨ੍ਹਾਂ ਵਿਚ ਸ੍ਰੀ ਦੁਰਗਾ ਸੁਸਤੀ ਮੰਡਲੀ ਦੀ ਮੀਨਾ ਗੋਇਲ, ਸੰਗੀਤਾ ਗੋਇਲ , ਕਮਲੇਸ਼ ਰਾਣੀ ਗਰਗ ਅਤੇ ਮੌਨੀ ਜਿੰਦਲ ਤੋ ਇਲਾਵਾਂ ਸ੍ਰੀ ਰਵੀਦਾਸ ਮੰਦਿਰ, ਬਾਲਮੀਕ ਮੰਦਿਰ ਦੁਰਗਾ ਮਾਤਾ ਮੰਦਿਰ ਬਾਜੀਗਰ ਬਸਤੀ ਅਤੇ ਸ਼ੈਸੀ ਵਿਹੜ੍ਹਾ ਬਸਤੀ ਦੇ ਲੋਕ ਸਾਮਲ ਸਨ।
ਫ਼ੋਟੋ ਕੈਪਸਨ: ਧਾਰਮਿਕ ਸੰਸਥਾਵਾਂ ਦੇ ਕਾਰਕੁੰਨ ਸ੍ਰੀ ਬਾਗੇਸ਼ਵਰ ਮਹਾਰਾਜ ਦਾ ਸਨਮਾਨ ਕਰਦੇ ਹੋਏ।