ਵੈਦਿਕ ਸਨਾਤਨ ਭਵਨ ਅਮਲੋਹ ਵਿਖੇ ਭਗਵਾਨ ਪਰਸੂ ਰਾਮ ਜਯੰਤੀ ਦਾ ਦਿਹਾੜਾ ਮਨਾਇਆ
ਅਮਲੋਹ(ਅਜੇ ਕੁਮਾਰ)
ਵੈਦਿਕ ਸਨਾਤਨ ਭਵਨ ਅਮਲੋਹ ਵਿਖੇ ਭਗਵਾਨ ਪਰਸੂ ਰਾਮ ਜਯੰਤੀ ਦਾ ਦਿਹਾੜਾ ਭਵਨ ਦੇ ਸੰਚਾਲਕ ਸ਼ਾਸਤਰੀ ਗੁਰੂ ਦੱਤ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤਿਆਂ ਨੇ ਸਿਰਕਤ ਕੀਤੀ। ਇਸ ਮੌਕੇ ਸ਼ਾਸਤਰੀ ਗੁਰੂ ਦੱਤ ਸ਼ਰਮਾ ਨੇ ਅੱਜ ਦੇ ਦਿਹਾੜੇ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਬਾਰੇ ਵਿਸਥਾਰ ‘ਚ ਚਾਨਣਾ ਪਾਇਆ। ਉਨ੍ਹਾਂ ਦਸਿਆ ਕਿ ਅੱਜ ਅਕਸੈ ਤੀਜ਼ ਹੈ ਇਸ ਦਿਨ ਭਗਵਾਨ ਵਿਸਨੂੰ ਅਤੇ ਮਾਤਾ ਲਕਸਮੀ ਜੀ ਦੀ ਵਿਸੇਸ ਤੌਰ ‘ਤੇ ਪੂਜਾ ਕੀਤੀ ਜਾਦੀ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਗਊ ਮਾਤਾ ਲਈ ਨਿਰਾ ਚਰਾ ਅਤੇ ਲੋੜਵੰਦ ਬੱਚਿਆਂ ਨੂੰ ਪੜਾਈ ਲਿਖਾਈ ਸੰਬੰਧਿਤ ਵਸਤੂਆ ਆਦਿ ਦਾਨ ਕਰਨੀ ਚਾਹੀਦੀ ਹੈ। ਇਸ ਦਿਨ ਭਗਤੀ ਸਕਤੀ ਦੇ ਪ੍ਰਤੀਕ ਭਗਵਾਨ ਪਰਸੂਰਾਮ ਜੀ ਦਾ ਅਵਤਾਰ ਹੋਇਆ ਸੀ ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਨਗਰ ਖੇੜੇ ਅਤੇ ਵਿਸਵ ਦੀ ਸ਼ਾਤੀ ਲਈ ਹੱਵਨ ਯੱਗ ਵੀ ਕੀਤਾ ਅਤੇ ਜੰਮੂ ਕਸ਼ਮੀਰ ਪਹਿਲਗਾਮ ਦੇ ਨਿਹੱਥੇ ਬੇਕਸੂਰ ਸੈਲਾਨੀਆਂ ਦੀ ਮੌਤ ‘ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਸਰਧਾਂਜਲੀ ਭੇਟ ਕੀਤੀ। ਸ਼ਾਸਤਰੀ ਜੀ ਨੇ ਅੱਤਵਾਦ ਅਤੇ ਗਲਤ ਤਾਕਤਾਂ ਦੇ ਖਿਲਾਫ਼ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਸਖਤ ਕਾਰਵਾਈ ਦੀ ਵੀ ਮੰਗ ਕੀਤੀ। ਜੇਕਰ ਹੁਣ ਕੜਾਂ ਤੇ ਬੜਾ ਨਾ ਚੁੱਕਿਆ ਗਿਆ ਤਾ ਦੇਸ ਦੀ ਜਨਤਾ ਦੇ ਦਿਲਾ ਤੇ ਠੇਸ ਪਹੰਚੇ ਗਈ। ਇਸ ਅਵਸਰ ਮਾਤਾ ਰਾਜੇਸ਼ਵਰੀ ਦੱਤ ਸ਼ਰਮਾ ਨੇ ਸਹੁਾਗਣ ਔਰਤਾਂ ਲਈ ਅਕਸੇ ਤੀਜ ਦਾ ਵਰਤ ਰੱਖਣ ਦੀ ਵੀ ਪ੍ਰੇਰਨਾ ਦਿੱਤੀ। ਇਸ ਮੌਕੇ ਗਊ ਸੇਵਾ ਸੰਮਤੀ ਅਮਲੋਹ ਦੇ ਪ੍ਰਧਾਨ ਭੂਸ਼ਨ ਸੂਦ, ਐਨ ਆਰ ਆਈ ਦੇਵ ਰਾਜ ਪੂਰੀ ਕੌਸਲ, ਪ੍ਰੋਫ਼ੈਸਰ ਆਰੀਅਨ ਦੱਤ ਸ਼ਰਮਾ, ਸਿਵ ਸੈਨਾ ਹਿੰਦ ਦੇ ਪੰਜਾਬ ਸੂਬਾ ਪ੍ਰਧਾਨ ਧਰਮ ਪਾਲ ਸ਼ਰਮਾ ਜਸੋਮਾਜਰਾ ਦਾ ਵਿਸੇਸ ਸਨਮਾਨ ਕੀਤਾ ਗਿਆ ਧਰਮਪਾਲ ਜੀ ਨੇ ਆਪਣੇ ਵਿਚਾਰ ਵਿੱਚ ਗਲਤ ਤਾਕਤਾ ਦੇ ਖਿਲਾਫ ਦੇਸ ਲੋਕਾਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ, ਦੰਦਾਂ ਦੇ ਮਾਹਰ ਡਾ. ਹਿਮਾਂਸੂ ਸੂਦ ਐਮਡੀਐਸ, ਮੁੱਖ ਜਜਮਾਨ ਦੀ ਭੂਮਿਕਾ ਕ੍ਰਿਪਾਲ ਸਿੰਘ ਸੋਹਲ ਨੇ ਕੀਤੀ, ਇਸ ਮੌਕੇ ਤੇ ਪ੍ਰਦੀਪ ਸਿੰਘ ਧੀਮਾਨ, ਭੂਸ਼ਨ ਗਰਗ, ਰੇਨੂੰਕਾ ਗਰਗ, ਫ਼ੌਜੀ ਹਰਭਜਨ ਸਿੰਘ ਸ਼ੇਰਗਿੱਲ, ਬੱਬਲੀ ਸ਼ੇਰਗਿੱਲ, ਅੰਜੂ ਗੋਇਲ, ਆਸੂ ਗੋਇਲ, ਕਮਲਾ ਦੇਵੀ ਖੱਟਰ, ਸਰੋਜ ਗੋਇਲ, ਪਵਿੱਤਰ ਸਿੰਘ ਘਟੌੜ੍ਹਾ, ਦਵਿੰਦਰ ਸਿੰਘ ਘਟੌੜ੍ਹਾ, ਮਨਜੀਤ ਕੌਰ ਅਤੇ ਵਨੀਤਾ ਗੋਇਲ ਆਦਿ ਨੇ ਸਿਰਕਤ ਕੀਤੀ। ਯੱਗ ਦੀ ਪੂਰਣ ਆਹੁਤੀ ਤੋ ਉਪਰੰਤ ਫਲ ਲੱਡੂਆਂ ਆਦਿ ਦਾ ਪ੍ਰਸ਼ਾਦ ਵੰਡਣ ਤੋ ਮਗਰੋ ਹਲਵਾ ਪੂਰੀ ਦਾ ਲੰਗਰ ਵਰਤਾਇਆ ਗਿਆ।
ਫ਼ੋਟੋ ਕੈਪਸਨ: ਸ਼ਾਸਤਰੀ ਗੁਰੂਜੀ ਵੇਦ ਮੰਤਰ ਨਾਲ ਹਵਨ ਯੱਗ ਕਰਵਾਉਂਦੇ ਹੋਏ ਅਤੇ ਸਰਧਾਲੂਜਨ।