
ਗਉਸ਼ਾਲਾ ਅਮਲੋਹ ਚ,ਮਨਾਇਆ ਪੂਰਨਮਾਸ਼ੀ ਦਾ ਦਿਹਾੜਾ
ਅਮਲੋਹ ( ਅਜੇ ਕੁਮਾਰ)
ਗਊ ਸੇਵਾ ਸਮਿਤੀ ਅਮਲੋਹ ਦੇ ਸਰਪ੍ਰਸਤ ਪ੍ਰੇਮ ਚੰਦ ਸ਼ਰਮਾ ਦੀ ਅਗਵਾਈ ਹੇਠ ਅੱਜ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿੱਚ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ। ਗਊਸ਼ਾਲਾ ਦੇ ਮੁੱਖ ਪੁਜਾਰੀ ਪੰਡਿਤ ਰਵਿੰਦਰ ਸ਼ਰਮਾ ਨੇ ਮੰਤਰਾ ਦਾ ਉਚਾਰਨ ਕੀਤਾ ਅਤੇ ਗਊ ਮਾਤਾ ਦੀ ਪੂਜਾ ਅਤੇ ਪੂਰਨਮਾਸ਼ੀ ਦੀ ਮਹੱਤਤਾ ਬਾਰੇ ਦੱਸਿਆ । ਸਮਾਗਮ ਵਿੱਚ ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ,ਸਮਿਤੀ ਦੇ ਜਰਨਲ ਸਕੱਤਰ ਮਾਸਟਰ ਰਾਜੇਸ਼ ਕੁਮਾਰ, ਮੀਤ ਪ੍ਰਧਾਨ ਐਸ.ਡੀ.ਓ ਸੰਜੀਵ ਧੀਰ,ਜੁਆਇੰਟ ਸਕੱਤਰ ਸੁੰਦਰ ਲਾਲ ਝੱਟਾ,ਸੰਜੇ ਕੁਮਾਰ, ਪੱਤਰਕਾਰ ਅਜੇ ਕੁਮਾਰ, ਬਿਪਨ ਕੁਮਾਰ ਬੱਬੂ ਰਾਣਾ,ਮਾਸਟਰ ਮਨੋਹਰ ਲਾਲ,ਦਿਨੇਸ਼ ਗੋਇਲ, ਡਾਕਟਰ ਮਨਜੀਤ ਸਿੰਘ ,ਸੁਰਿੰਦਰ ਤੱਗੜ ਪੱਪੀ ਆਦਿ ਸ਼ਾਮਿਲ ਸਨ। ਇਸ ਮੌਕੇ ਸ਼ਰਧਾਲੂਆਂ ਨੂੰ ਬਰਫੀ ਅਤੇ ਫਲਾਂ ਦਾ ਪ੍ਰਸ਼ਾਦ ਵੰਡਿਆ ਗਿਆ।
ਫੋਟੋ ਕੈਪਸ਼ਨ -:ਗਊ ਪੂਜਾ ਕਰਵਾਉਂਦੇ ਹੋਏ ਸਮਿਤੀ ਦੇ ਅਹੁਦੇਦਾਰ ਅਤੇ ਪਤਵੰਤੇ।