ਟ੍ਰਿਬਿਊਨ ਟਰੱਸਟ ਦੀ ਮੈਨੇਜ਼ਮੈਟ ਨੇ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਤੇ ਡਾ. ਹਿਮਾਂਸੂ ਸੂਦ ਦਾ ਕੀਤਾ ਸਨਮਾਨ
ਅਮਲੋਹ(ਅਜੇ ਕੁਮਾਰ)
ਟ੍ਰਿਬਿਊਨ ਟਰੱਸਟ ਦੀ ਮੈਨੇਜਮੈਂਟ ਵੱਲੋਂ ਸ਼੍ਰੋਮਣੀ ਅਤੇ ਵੈਟਰਨ ਪੱਤਰਕਾਰ ਭੂਸ਼ਨ ਸੂਦ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੱਤਰਕਾਰ ਡਾ. ਹਿਮਾਂਸੂ ਸੂਦ ਦਾ ਵਿਸ਼ੇਸ਼ ਤੌਰ ‘ਤੇ ਪ੍ਰੈਸ ਕਲੱਬ ਚੰਡੀਗੜ੍ਹ ਵਿਚ ਸਮਾਗਮ ਕਰਕੇ ਸਨਮਾਨ ਕੀਤਾ ਅਤੇ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿਚ ਇਮਾਨਦਾਰੀ ਢੰਗ ਨਾਲ ਵਧੀਆ ਸੇਵਾਵਾਂ ਕਰਨ ਬਦਲੇ ਇਹ ਸਨਮਾਨ ਟ੍ਰਿਬਿਊਨ ਟਰੱਸਟ ਦੇ ਜਨਰਲ ਮੇਨੇਜਰ ਅਮਿਤ ਸ਼ਰਮਾ ਅਤੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕ ਅਰਵਿੰਦਰ ਪਾਲ ਕੌਰ ਵੱਲੋਂ ਦਿਤਾ ਗਿਆ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਸੂਦ ਪ੍ਰੀਵਾਰ ਦੀ ਤੀਸਰੀ ਪੀੜ੍ਹੀ ਅਦਾਰੇ ਲਈ ਲਗਾਤਾਰ ਇਮਾਨਦਾਰੀ ਨਾਲ ਸ਼ਾਨਦਾਰ ਸੇਵਾ ਨਿਭਾ ਰਹੀ ਹੈ। ਇਸ ਮੌਕੇ ਟ੍ਰਿਬਿਊਨ ਟਰੱਸਟ ਦੇ ਵੱਖ-ਵੱਖ ਅਧਿਕਾਰੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਟ੍ਰਿਬਿਊਨ ਟਰੱਸਟ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਅਤੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕ ਅਰਵਿੰਦਰ ਪਾਲ ਕੌਰ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਤੇ ਪੱਤਰਕਾਰ ਡਾ. ਹਿਮਾਂਸੂ ਸੂਦ ਦਾ ਸਨਮਾਨ ਕਰਦੇ ਹੋਏ।