ਸੰਸਕ੍ਰਿਤ ਭਾਰਤੀ ਨੇ ਸਕੂਲ ਆਫ ਐਮੀਨੈਸ ਭਾਦਸੋਂ ਵਿਖੇ ਕੀਤਾ ਪ੍ਰਵਾਸ
ਭਾਦਸੋਂ ਸਤੰਬਰ 27 (ਜਗਜੀਤ ਸਿੰਘ ਕੈਂਥ) ਅੱਜ ਸਕੂਲ ਆਫ਼ ਐਮੀਨੈਸ ਭਾਦਸੋਂ ਜਿਲ੍ਹਾ ਪਟਿਆਲਾ ਵਿੱਚ ਸੰਸਕ੍ਰਿਤ ਭਾਰਤੀ ਦੇ ਜਿਲ੍ਹਾ ਮੰਤਰੀ ਗਗਨਦੀਪ ਪਾਠਕ ਅਤੇ ਵਿਸਤਾਰਿਕਾ ਰਜਨੀ ਨੇ ਸਕੂਲ ਪ੍ਰਿੰਸੀਪਲ ਸ਼੍ਰੀ ਪ੍ਰੀਤਇੰਦਰ ਘਈ ਨਾਲ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਗੱਲਬਾਤ ਕੀਤੀ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀ ਪ੍ਰੀਤਇੰਦਰ ਘਈ ਨੇ ਸਕੂਲ ਵਿੱਚ ਸੰਸਕ੍ਰਿਤ ਦਾ ਸ਼ਿਵਿਰ ਲਗਾਉਣ ਦਾ ਵਿਸ਼ਵਾਸ ਦਿੱਤਾ। ਜਿਸ ਵਿੱਚ 4 ਅਕਤੂਬਰ 2025 ਤੋਂ 18 ਅਕਤੂਬਰ 2025 ਤੱਕ ਸੰਸਕ੍ਰਿਤ ਸ਼ਿਵਿਰ ਲਗਾਉਣਾ ਨਿਸ਼ਚਿਤ ਹੋਇਆ ਹੈ। ਇਸ ਸਮੇਂ ਸ਼ਾਸਤਰੀ ਗਗਨਦੀਪ ਪਾਠਕ ਨੇ ਕਿਹਾ ਕਿ ਇਸ ਸੰਸਕ੍ਰਿਤ ਸੰਭਾਸ਼ਣ ਸ਼ਿਵਿਰ ਦੇ ਆਖਰੀ ਦਿਨ ਸੰਸਕ੍ਰਿਤ ਗ੍ਰੰਥਾਂ ਵਿੱਚ ਛੁਪੇ ਵਿਗਿਆਨਕ ਰਹੱਸਾਂ ਨੂੰ ਵਿਗਿਆਨ ਪ੍ਰਦਰਸ਼ਨੀ ਰਾਹੀਂ ਸਮਝਾਉਣ ਦਾ ਯਤਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਸਤੂ ਪ੍ਰਦਰਸ਼ਨੀ, ਪੁਸਤਕ ਪ੍ਰਦਰਸ਼ਨੀ ਵਰਗੀਆਂ ਆਕਰਸ਼ਕ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇਸ ਮਿਲਣੀ ਦੇ ਦੌਰਾਨ ਗਊਸ਼ਾਲਾ ਭਾਦਸੋਂ ਦੇ ਪ੍ਰਧਾਨ ਸ਼੍ਰੀ ਅਮਿਤ ਕੋਹਲੀ ਵੀ ਹਾਜਿਰ ਰਹੇ।