ਭਾਦਸੋਂ ਸਕੂਲ ਦੇ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਵੰਡੀਆਂ ਗਈਆਂ 100 ਹਾਊਸ ਡਰੈਸਾਂ
ਭਾਦਸੋਂ( ਜਗਜੀਤ ਸਿੰਘ ਕੈਂਥ)
ਸਰਕਾਰੀ ਐਲੀਮੈਂਟਰੀ ਸਕੂਲ ਭਾਦਸੋਂ ਵਿੱਚ ਪ੍ਰੀ-ਪ੍ਰਾਇਮਰੀ ਬੱਚਿਆਂ ਲਈ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ, ਜਦੋਂ ਸਕੂਲ ਦੀਆਂ ਅਧਿਆਪਿਕਾਵਾਂ ਵੱਲੋਂ ਬੱਚਿਆਂ ਨੂੰ 100 ਹਾਊਸ ਡਰੈਸਾਂ ਵੰਡੀਆਂ ਗਈਆਂ। ਇਹ ਸੇਵਾ ਮੈਡਮ ਸਵਿੰਦਰ ਕੌਰ, ਮੈਡਮ ਰਸਪਾਲ ਕੌਰ, ਮੈਡਮ ਰਾਜ ਰਾਣੀ, ਮੈਡਮ ਮਨਪ੍ਰੀਤ ਕੌਰ ਅਤੇ ਮੈਡਮ ਅਮਨਿੰਦਰ ਕੌਰ ਵੱਲੋਂ ਮਿਲਜੁਲ ਕੇ ਨਿਭਾਈ ਗਈ।
ਇਸ ਮੌਕੇ ਸਕੂਲ ਮੁੱਖੀ ਸ. ਹਰਿੰਦਰ ਸਿੰਘ ਸੋਹੀ ਨੇ ਅਧਿਆਪਿਕਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨਾਲ ਬੱਚਿਆਂ ਵਿੱਚ ਸਕੂਲ ਪ੍ਰਤੀ ਹੋਰ ਵੀ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੱਡਾ ਸਹਾਰਾ ਮਿਲਦਾ ਹੈ। ਉਨ੍ਹਾਂ ਨੇ ਸਮੂਹ ਅਧਿਆਪਿਕਾਵਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਇਸ ਸਮਾਜਿਕ ਅਤੇ ਪ੍ਰੇਰਣਾਦਾਇਕ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ।